ਬੰਗਾ, 28 ਦਸੰਬਰ (ਕੁਲਦੀਪ ਸਿੰਘ ਪਾਬਲਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਲਾਇਨ ਏ.ਪੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜਾਂ ਦੀ ਲੜੀ ਨੂੰ ਅਗੇ ਤੋਰਦੇ ਹੋਏ ਪਿੰਡ ਭੂਤਾਂ ਵਿਖੇ ਫ੍ਰੀ ਮੈਡੀਕਲ ਚੈੱਕਅਪ, ਫ੍ਰੀ ਖੂਨ ਦੇ ਨਾਲ ਸਬੰਧਤ ਸਾਰੇ ਟੈਸਟ ਅਤੇ ਫ੍ਰੀ ਦਵਾਇਆ ਦਾ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਨੇ ਕੀਤਾ | ਰੀਜਨ ਚੇਅਰਮੈਨ ਕੁਲਦੀਪ ਭੂਸ਼ਨ ਨੇ ਇਸ ਮੈਡੀਕਲ ਕੈਂਪ ਦੀ ਸ਼ਲਾਘਾ ਕਰਦੇ ਕਿਹਾ ਕਿ ਲਾਇਨਜ ਕਲੱਬ ਡਿਸਟਿ੍ਕ 321-ਡੀ ਦੇ ਰੀਜਨ ਬੰਗਾ ਵਿੱਚ ਕੁੱਲ 12 ਕਲੱਬਾਂ ਹਨ ਜੋ ਕਿ ਇਕ ਦੂਜੇ ਨਾਲ ਮੁਕਾਬਲੇ ਵਜੋਂ ਅਪਣੀ-ਅਪਣੀ ਪਹੁੰਚ ਮੁਤਾਬਕ ਸੇਵਾ ਦੇ ਕਾਰਜ ਕਰ ਰਹੀਆ ਹਨ, ਪਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਦੀ ਆ ਰਹੀ ਹੈ ਅਤੇ ਜਿਥੇ ਕੋਈ ਅਪਾਹਿਜ ਮਰੀਜ ਜੋ ਹਸਪਤਾਲਾਂ ਵਿੱਚ ਅਤੇ ਮੁਹੱਲਾ ਕਲੀਨਿਕ ਵਿਚ ਨਹੀਂ ਪਹੁੰਚ ਸਕਦਾ, ਉੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਘਰ-ਘਰ ਜਾ ਕਿ ਬਹੁਤ ਹੀ ਘਟ ਖਰਚੇ ਵਿੱਚ ਅਤੇ ਕਈ ਵਾਰ ਫਰੀ ਵੀ ਇਲਾਜ ਕਰਦੀ ਹੈ | ਇਸ ਮੌਕੇ ਲਾਇਨਜ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰ, ਮੈਡੀਕਲ ਪ੍ਰੈਕਟੀਸ਼ਨਰ ਮੁਕੰਦਪੁਰ ਦੇ ਜਨਰਲ ਸਕੱਤਰ ਦੇਸ ਰਾਜ, ਜ਼ਿਲ੍ਹਾ ਖਜ਼ਾਨਚੀ ਰਾਮਜੀ ਦਾਸ, ਬਲਾਕ ਮੈਂਬਰ ਹਰਦੀਪ ਸਿੰਘ ਅਤੇ ਪਿੰਡ ਭੂਤਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਵੀ ਸ਼ਾਮਿਲ ਹੋਏ |