ਮੰਡੀ ਗੋਬਿੰਦਗੜ੍ਹ, 31 ਅਕਤੂਬਰ (ਇਕਬਾਲਦੀਪ ਸੰਧੂ)-ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਖੇ ਸ੍ਰੀ ਰਾਧਾ ਅਸ਼ਟਮੀ ਮੰਡਲ ਵਲੋਂ ਪ੍ਰਧਾਨ ਨਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਗੋਪਸ਼ਟਮੀ ਮਹਾਂ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੰਦਿਰ ਦੇ ਪੁਜਾਰੀ ਅਚਾਰੀਆ ਪੰਡਿਤ ਜਤਿੰਦਰ ਵਸ਼ਿਸ਼ਟ ਨੇ ਰਾਧਾ ਅਸ਼ਟਮੀ ਮੰਡਲ ਦੀਆਂ ਔਰਤਾਂ ਨੂੰ ਸ੍ਰੀ ਰਾਧਾ ਕਿ੍ਸ਼ਨ ਗੌਮਾਤਾ ਦੀ ਵਿਧੀ ਪੂਰਵਕ ਪੂਜਾ ਕਰਵਾਈ ਜਦਕਿ ਸੰਕੀਰਤਨ ਵਿਚ ਭਜਨ ਗਾਇਕਾ ਆਸ਼ੂ ਸਤੀਜਾ ਨੇ ਭਗਵਾਨ ਸ੍ਰੀ ਕਿ੍ਸ਼ਨ, ਰਾਧਾ ਰਾਣੀ ਅਤੇ ਗੌਮਾਤਾ ਦੇ ਵਿਸ਼ੇਸ਼ ਭਜਨ ਗਾਏ | ਪ੍ਰੋਗਰਾਮ ਦੌਰਾਨ ਸੀਮਾ ਧੀਰ, ਸੁਕੇਸ਼ ਅਗਰਵਾਲ, ਕਿ੍ਸ਼ਨਾ ਗੋਇਲ, ਰੇਣੂ ਬਾਂਸਲ ਵਲੋਂ ਸੰਗਤਾਂ ਵਿਚ ਪ੍ਰਸ਼ਾਦ ਵਜੋਂ ਫਲ, ਮਠਿਆਈਆਂ ਵੰਡੀਆਂ ਗਈਆਂ | ਗਊਸ਼ਾਲਾ ਵਿਚ ਦਿਨ ਰਾਤ ਗਊ ਸੇਵਾ ਵਿਚ ਲੱਗੇ ਲੋਕਾਂ ਨੂੰ ਇਨਾਮ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਇਲ ਜੈਨ, ਵਿਸ਼ਾਲ ਜੈਨ, ਮਾਤਾ ਸੰਤੋਸ਼ ਜੈਨ, ਸੁਕੇਸ਼ ਅਗਰਵਾਲ, ਕਿ੍ਸ਼ਨਾ ਗੋਇਲ, ਇੰਦੂ ਸਿੰਘੀ, ਰੇਣੂ ਬਾਂਸਲ, ਵਿਜੇ ਗੋਇਲ, ਕਿਰਨ ਚੋਪੜਾ, ਨੀਲਮ ਅਰੋੜਾ, ਮੀਨੂੰ, ਨਿਰਮਲ ਗੁਪਤਾ, ਮੀਨਾ ਗੁਪਤਾ, ਵੰਦਨਾ ਗੋਇਲ, ਪ੍ਰਤਿਭਾ, ਰਾਣੀ ਦੂਆ, ਸ਼ਿਸ਼ੂ ਸਚਦੇਵਾ, ਸਨੇਹਲਤਾ, ਪਰਸ਼ੋਤਮ ਮਿੱਤਲ, ਸਤਪਾਲ ਗੋਇਲ, ਰਾਜੂ ਨਾਗਪਾਲ, ਰਜਿੰਦਰ ਭਾਂਬਰੀ, ਅਜੈ ਕੁਮਾਰ, ਕਾਲੀ ਚਰਨ, ਦਿਨੇਸ਼ ਗੁਪਤਾ, ਮਾ. ਜਗਪਾਲ ਤਲਵਾੜਾ, ਨਰੇਸ਼ ਕੁਮਾਰ, ਮਹਿੰਦਰ ਮਿੱਤਲ ਵੀ ਹਾਜ਼ਰ ਸਨ |