23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਾਗਜ਼ਾਂ ਦੀ ਪੜਤਾਲ ਮਗਰੋਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 64 ਉਮੀਦਵਾਰ ਚੋਣ ਮੈਦਾਨ ਵਿਚ

Ad Position 21
No active advertisement
ਅਜੀਤ ਡੈਸਕ 07-12-2025
ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਅਗਾਮੀ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 10 ਜ਼ੋਨਾਂ ਵਿਚ ਸੱਤਾਧਾਰੀ ਪਾਰਟੀ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਸਮੇਤ ਅਜਾਦ 67 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿੰਨ੍ਹਾਂ ਦੀ ਪੜਤਾਲ ਦੌਰਾਨ ਤਿੰਨ ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ ਹੁਣ 64 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 10, ਕਾਂਗਰਸ ਪਾਰਟੀ ਦੇ 9, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 8-8, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਂਝੇ 2, ਬਸਪਾ ਦਾ 1 ਅਤੇ 26 ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਜਿੰਨ੍ਹਾਂ ਵਿਚ ਜ਼ੋਨ ਨੰ. 1 ਮਾਧੋਪੁਰ ਮਹਿਲਾ (ਰਿਜ਼ਰਵ) ਤੋਂ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਕੌਰ ਜੱਲ੍ਹਾ, 'ਆਪ' ਦੇ ਨਰਿੰਦਰ ਕੌਰ, ਭਾਜਪਾ ਦੀ ਸਰਵਜੀਤ ਕੌਰ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਂਝੇ ਉਮੀਦਵਾਰ ਗੁਰਮੀਤ ਕੌਰ ਪਤਨੀ ਲਖਵਿੰਦਰ ਸਿੰਘ ਅਤੇ 6 ਆਜ਼ਾਦ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੋਵੇਗਾ | ਜ਼ੋਨ ਨੰ. 2 ਮੂਲੇਪੁਰ ਮਹਿਲਾ (ਰਿਜ਼ਰਵ) ਲਈ ਕਾਂਗਰਸ ਦੀ ਰਣਜੀਤ ਕੌਰ, 'ਆਪ' ਦੀ ਕੁਲਜਿੰਦਰ ਕੌਰ, ਭਾਜਪਾ ਦੀ ਵਿਪਨਜੀਤ ਕੌਰ ਅਤੇ ਸੱਤ ਆਜ਼ਾਦ ਉਮੀਦਵਾਰ, ਜ਼ੋਨ ਨੰ. 3 ਚਨਾਰਥਲ ਕਲਾਂ (ਐਸ. ਸੀ ਰਿਜ਼ਰਵ) ਲਈ ਕਾਂਗਰਸ ਦੇ ਕੁਲਵੰਤ ਸਿੰਘ, 'ਆਪ' ਦੇ ਬਲਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਖੁਸ਼ਪ੍ਰੀਤ ਸਿੰਘ, ਭਾਜਪਾ ਦੇ ਕਰਨਵੀਰ ਸਿੰਘ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਦਰਮਿਆਨ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ | ਜ਼ੋਨ ਨੰ. 4 ਖੇੜਾ (ਜਨਰਲ) ਲਈ 'ਆਪ' ਦੇ ਅਮਰਿੰਦਰ ਸਿੰਘ, ਕਾਂਗਰਸ ਦੇ ਗੁਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਤਵਿੰਦਰ ਸਿੰਘ, ਭਾਜਪਾ ਦੇ ਸਿਕੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਂਝੇ ਜਸਪਾਲ ਸਿੰਘ ਦਾਦੂਮਾਜਰਾ ਅਤੇ 3 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ | ਜ਼ੋਨ ਨੰ. 5 ਫਤਿਹਪੁਰ ਅਰਾਈਆਂ (ਐਸ.ਸੀ ਮਹਿਲਾ ਰਿਜ਼ਰਵ) ਲਈ ਸ਼੍ਰੋਮਣੀ ਅਕਾਲੀ ਦਲ ਦੀ ਗੁਰਮੀਤ ਕੌਰ, ਕਾਂਗਰਸ ਦੀ ਸੁਮਨਦੀਪ ਕੌਰ, ਭਾਜਪਾ ਦੀ ਹਰਜੀਤ ਕੌਰ, 'ਆਪ' ਦੀ ਪਰਵਿੰਦਰ ਕੌਰ ਅਤੇ ਇਕ ਆਜ਼ਾਦ ਉਮੀਦਵਾਰ | ਜ਼ੋਨ ਨੰ. 6 ਚੁੰਨੀ ਕਲਾਂ (ਜਨਰਲ) ਲਈ ਕਾਂਗਰਸ ਪਾਰਟੀ ਦੇ ਬਲਿਹਾਰ ਸਿੰਘ ਚੁੰਨੀ, ਸ਼੍ਰੋਮਣੀ ਅਕਾਲੀ ਦਲ ਦੇ ਸਤਨਾਮ ਸਿੰਘ, 'ਆਪ' ਦੇ ਇੰਦਰਜੀਤ ਸਿੰਘ, ਭਾਜਪਾ ਦੇ ਲਖਵਿੰਦਰ ਸਿੰਘ ਅਤੇ 2 ਆਜ਼ਾਦ ਉਮੀਦਵਾਰ | ਜ਼ੋਨ ਨੰ. 7 ਹਵਾਰਾ ਕਲਾਂ (ਐਸ ਸੀ ਰਿਜ਼ਰਵ) ਲਈ 'ਆਪ' ਦੇ ਗੁਰਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਵਰਨ ਸਿੰਘ ਦਰਮਿਆਨ ਮੁਕਾਬਲਾ ਹੋਵੇਗਾ | ਜ਼ੋਨ ਨੰ. 8 ਧਨੌਲਾ ਮਹਿਲਾ ਰਿਜ਼ਰਵ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰੁਕਮੇਸ਼, 'ਆਪ' ਦੀ ਵਰਿੰਦਰ ਕੌਰ ਅਤੇ ਕਾਂਗਰਸ ਦੀ ਜਸਪ੍ਰੀਤ ਕੌਰ ਚੋਣ ਮੈਦਾਨ ਵਿਚ ਹਨ | ਜ਼ੋਨ ਨੰ. 9 ਸੌਂਟੀ ਮਹਿਲਾ ਰਿਜ਼ਰਵ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰਵਿੰਦਰ ਕੌਰ, ਭਾਜਪਾ ਦੀ ਅਮਰਜੀਤ ਕੌਰ, 'ਆਪ' ਦੀ ਅਮਨਦੀਪ ਕੌਰ, ਕਾਂਗਰਸ ਦੀ ਹਰਦੀਪ ਕੌਰ ਅਤੇ 2 ਆਜ਼ਾਦ ਉਮੀਦਵਾਰ ਹਨ | ਇਸੇ ਤਰ੍ਹਾਂ ਜ਼ੋਨ ਨੰ. 10 ਬੁੱਗਾ ਕਲਾਂ (ਜਨਰਲ) ਤੋਂ ਕਾਂਗਰਸ ਦੇ ਰਾਜਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਰਸ਼ਦੀਪ ਸਿੰਘ, ਬਸਪਾ ਦੇ ਗੁਰਮੀਤ ਸਿੰਘ, 'ਆਪ' ਦੇ ਸ਼ਿੰਗਾਰਾ ਸਿੰਘ, ਭਾਜਪਾ ਦੇ ਅਮਰਜੀਤ ਸਿੰਘ ਅਤੇ 2 ਆਜ਼ਾਦ ਉਮੀਦਵਾਰਾਂ ਦਰਮਿਆਨ ਫਸਵਾਂ ਮੁਕਾਬਲਾ ਹੋਵੇਗਾ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿੱਥੇ ਹਵਾਰਾ ਕਲਾਂ ਤੋਂ ਸਭ ਤੋਂ ਘੱਟ 2 ਉਮੀਦਵਾਰ ਚੋਣ ਮੈਦਾਨ ਵਿਚ ਹਨ, ਉੱਥੇ ਹੀ ਮਾਧੋਪੁਰ ਅਤੇ ਮੂਲੇਪੁਰ ਜ਼ੋਨ ਤੋਂ 10-10 ਉਮੀਦਵਾਰ ਮੈਦਾਨ ਵਿਚ ਹਨ | 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਉਪਰੰਤ 17 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਅਗਲੀ ਖ਼ਬਰ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ-ਰਾਜੂ ਖੰਨਾ
Ad Position 24