29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦਾਂ ਨੂੰ ਸਮਰਪਿਤ ਪੈਦਲ ਯਾਤਰਾ 'ਚ ਸ਼ਾਮਿਲ ਹੋਣ ਲਈ ਚੰਨੀ ਬਸੀ ਪਠਾਣਾਂ ਪਹੁੰਚੇ

Ad Position 21
No active advertisement
ਅਜੀਤ ਡੈਸਕ 25-12-2025
ਬਸੀ ਪਠਾਣਾਂ, 24 ਦਸੰਬਰ (ਐਚ.ਐਸ.ਗੌਤਮ)-ਹਲਕਾ ਬਸੀ ਪਠਾਣਾਂ ਪਿੰਡਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਕਾਂਗਰਸ ਪਾਰਟੀ ਆਗੂ ਡਾ ਮਨੋਹਰ ਸਿੰਘ ਦੀ ਅਗਵਾਈ ਹੇਠ ਪਿੰਡ-ਪਿੰਡ ਦੀ ਯਾਤਰਾ ਜੋ ਕੁਝ ਦਿਨ ਪਹਿਲਾਂ ਨੰਦਪੁਰ ਕਲੌੜ ਤੋਂ ਸ਼ੁਰੂ ਹੋਈ ਸੀ | ਉਹ ਅੱਜ ਬਸੀ ਸ਼ਹਿਰ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਗਤਾਂ ਨਾਲ ਨਤਮਸਤਕ ਹੋਣ ਤੋਂ ਬਾਅਦ ਸਮਾਪਤ ਹੋ ਗਈ | ਆਖ਼ਰੀ ਪੜਾਅ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯਾਤਰਾ ਵਿਚ ਸ਼ਾਮਿਲ ਹੋਣ ਲਈ ਪਹੁੰਚੇ, ਜਿੱਥੇ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਚੌਕ ਬਸੀ ਪਠਾਣਾਂ ਵਿਚ ਇਲਾਕੇ ਵਿਚ ਸੈਂਕੜੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਸਿਰੋਪਾਉ ਵੀ ਪਾੲ | ਵੱਖ-ਵੱਖ ਕਾਂਗਰਸੀ ਆਗੂਆਂ ਅਤੇ ਸਮਾਜਿਕ ਜਥੇਬੰਦੀਆਂ ਵਿਚ ਧੀਮਾਨ ਬ੍ਰਹਾਮਣ ਸਭਾ, ਆੜ੍ਹਤੀ ਐਸੋਸੀਏਸ਼ਨ, ਬਹਾਵਲਪੁਰੀਆਂ ਮਹਾਂਸੰਘ, ਇੰਡਸਟਰੀਅਲ ਐਸੋਸੀਏਸ਼ਨ, ਊਸ਼ਾ ਮਾਤਾ ਮੰਦਿਰ ਕਮੇਟੀ, ਵਪਾਰ ਮੰਡਲ, ਖੱਤਰੀ ਸਭਾ, ਗੁਰਦੁਆਰਾ ਗੁਰੂ ਰਵਿਦਾਸ ਜੀ ਜਰਖੇਲਾਂ ਮੁਹੱਲਾ, ਫ਼ਤਿਹ ਸਪੋਰਟਸ ਕਲੱਬ, ਨਗਰ ਕੌਂਸਲ ਵਲੋਂ, ਬਲਾਕ ਕਾਂਗਰਸ, ਫਰਟੀਲਾਈਜ਼ਰ ਐਸੋਸੀਏਸ਼ਨ, ਜ਼ਿਲ੍ਹਾ ਮਹਿਲਾ ਕਾਂਗਰਸ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਵੀ ਸਾਬਕਾ ਮੁੱਖ ਮੰਤਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਮਨੋਹਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਯਾਤਰਾ ਨੂੰ ਕਾਮਯਾਬ ਕਰਨ ਲਈ ਆਪਣਾ ਵੱਡਮੁਲਾ ਯੋਗਦਾਨ ਪਾਇਆ | ਉਨ੍ਹਾਂ ਨਾਲ ਸੀਨੀਅਰ ਕਾਂਗਰਸ ਨੇਤਾ ਓਮ ਪ੍ਰਕਾਸ਼ ਤਾਂਗੜੀ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਸਾਬਕਾ ਕੌਂਸਲ ਪ੍ਰਧਾਨ ਰਮੇਸ਼ ਕੁਮਾਰ ਗੁਪਤਾ, ਅਸ਼ੋਕ ਧੀਮਾਨ, ਵਰਿੰਦਰਪਾਲ ਸਿੰਘ ਵਿੰਕੀ, ਰਵਿੰਦਰ ਸਿੰਘ ਰਾਣਾ ਮਨੈਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਮਨਜੀਤ ਸਿੰਘ ਨੰਦਪੁਰ, ਗੁਰਪ੍ਰੀਤ ਸਿੰਘ ਪਨੈਚਾਂ, ਮਨਦੀਪ ਮਾਜਰੀ, ਰਵੀ ਥਾਬਲਾਂ, ਗੁਰੀ ਮਹਿਦੂਦਾਂ, ਜਸਪਾਲ ਸਿੰਘ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਭੀਮ ਚੰਦ ਸ਼ੁਕਲਾ, ਮਸਤਾਨ ਸਿੰਘ, ਧਰਮਿੰਦਰ ਸਿੰਘ ਮਨੈਲਾ, ਲੱਕੀ ਧੀਮਾਨ, ਰਾਜੂ ਵਧਵਾ, ਸੁਰਿੰਦਰ ਸ਼ਰਮਾ, ਦੁਸ਼ਅੰਤ ਸ਼ੁਕਲਾ, ਕਿਸ਼ੋਰੀ ਲਾਲ, ਬਲਬੀਰ ਸ਼ਾਹੀ, ਰਮੇਸ਼ ਕੁਮਾਰ ਸੀ ਆਰ, ਹੀਰਾ ਲਾਲ, ਗੁਰਮੀਤ ਸਿੰਘ ਬਹੇੜ, ਜਸਦੀਪ ਸਿੰਘ ਬਹਿੜ, ਪਿਆਰਾ ਸਿੰਘ ਆੜ੍ਹਤੀ, ਰਣਧੀਰ ਧੀਮਾਨ, ਕਰਮਜੀਤ ਸਿੰਘ ਢਿੱਲੋਂ, ਬਬਲੀ ਹਸੀਜਾ, ਨਰੰਜਣ ਕੁਮਾਰ, ਭੁਪਿੰਦਰ ਸਿੰਘ ਹੁਸੈਨਪੁਰ, ਜਗਤਾਰ ਸਿੰਘ ਮੈੜਾਂ , ਹਰੀਸ਼ ਸੰਘੋਲ, ਅਮਨ ਧੁੰਦਾ, ਲਖਬੀਰ ਸਿੰਘ ਵਜੀਦਪੁਰ, ਦਲਜੀਤ ਸਿੰਘ ਨਾਮਧਾਰੀ, ਸ਼ਗਨ ਧਨੌਲਾ, ਕੇਸਰ ਸਿੰਘ ਹਵਾਰਾ ਕਲਾਂ, ਸਰਪੰਚ ਜਸਵਿੰਦਰ ਸਿੰਘ ਮੁਸਤਫਾਬਾਦ, ਜੋਗਾ ਸਿੰਘ ਕੋਟਲਾ ਮਸੂਦ, ਮਨਪ੍ਰੀਤ ਸਿੰਘ ਪੀਤਾ, ਜਰਨੈਲ ਸਿੰਘ ਨਾਹਰਾ, ਅਰਜਨ ਸੇਤੀਆ, ਗੁਰਪ੍ਰੀਤ ਬਰਵਾਲੀ, ਪਵਨ ਸ਼ਰਮਾ, ਹਰਦੀਪ ਬਾਜਵਾ, ਗੁਰਪ੍ਰੀਤ ਸਿੰਘ ਪਨੈਚਾਂ, ਇੰਦਰਜੀਤ ਮਾਨਪੁਰ, ਬਲਾਕ ਸੰਮਤੀ ਮੈਂਬਰ ਧਰਮ ਸਿੰਘ, ਪਰਮਿੰਦਰ ਕਸੁੰਬੜੀ, ਰਵੀ ਥਾਬਲਾਂ, ਸ਼ੈਂਕੀ ਤਾਂਗੜੀ, ਜੱਸੀ ਕੱਜਲਮਾਜਰਾ, ਹੈਪੀ ਕਲੌੜ, ਇੰਦਰ ਸੁਹਾਵੀ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਲੋਹਾਰ ਮਾਜਰਾ ਨੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਵਲੋਂ 2 ਰੋਜ਼ਾ ਸ਼ਹੀਦੀ ਸਮਾਗਮ ਅੱਜ ਤੋਂ- ਸੇਖੋਂ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸੰਗਤ ਦੀ ਸਹੂਲਤ ਲਈ ਮੁਫ਼ਤ ਈ-ਰਿਕਸ਼ਾ ਸੇਵਾ ਕੀਤੀ ਆਰੰਭ
Ad Position 24