ਮੰਡੀ ਗੋਬਿੰਦਗੜ੍ਹ, 27 ਦਸੰਬਰ (ਰਾਜੇਸ਼ ਸ਼ਰਮਾ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਮੌਕੇ ਵਾਰਡ ਨੰ. 14 ਦਸਮੇਸ਼ ਕਾਲੋਨੀ ਨਿਵਾਸੀਆਂ ਵਲੋਂ ਸਥਾਨਕ ਐਰੀ ਮਿਲ ਰੋਡ 'ਤੇ ਰਾਹਗੀਰਾਂ ਲਈ ਬ੍ਰੈੱਡ ਤੇ ਮਿਕਸ ਪਕੌੜਿਆਂ ਨਾਲ ਚਾਹ ਦਾ ਲੰਗਰ ਲਗਾਇਆ | ਲੰਗਰ 'ਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖ਼ਾਸ ਤੌਰ 'ਤੇ ਪਹੁੰਚ ਲੰਗਰ ਵਰਤਾਉਣ ਦੀ ਸੇਵਾ ਨਿਭਾਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸਤਿਆਪਾਲ ਲੋਧੀ, ਗੌਰਵ ਅਗਰਵਾਲ, ਸੂਰਜ ਗੁਪਤਾ, ਜਤਿਨ ਬਾਂਸਲ, ਅਜੈ ਲਿਬੜਾ, ਗੁਰਮੀਤ ਸਿੰਘ, ਬਲਕਾਰ ਸਿੰਘ, ਵਿਪਨ ਸਭਰਵਾਲ, ਚਾਵਲਾ ਸਮੇਤ ਸਮੂਹ ਵਾਰਡ ਨਿਵਾਸੀ ਮੌਜੂਦ ਸਨ |