29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜੀ. ਪੀ. ਐਸ. ਸਕੂਲ 'ਚ ਰਾਸ਼ਟਰੀ ਗਣਿਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 28-12-2025
ਮੰਡੀ ਗੋਬਿੰਦਗੜ੍ਹ, 27 ਦਸੰਬਰ (ਇਕਬਾਲਦੀਪ ਸੰਧੂ)-ਜੀ. ਪੀ. ਐਸ. 'ਚ ਰਾਸ਼ਟਰੀ ਗਣਿਤ ਦਿਵਸ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ | ਇਸ ਮੌਕੇ ਵੱਖ-ਵੱਖ ਕਲਾਸਾਂ ਲਈ ਯੋਜਨਾ ਅਨੁਸਾਰ ਅਨੇਕਾਂ ਸਿੱਖਿਆਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਇਹ ਪ੍ਰੌਗਰਾਮ ਵਿਚ ਕਲਾਸ ਪਹਿਲੀ ਤੋਂ ਦੂਜੀ ਦੇ ਵਿਦਿਆਰਥੀਆਂ ਲਈ ਗਣਿਤ ਕਵਿਜ਼ ਕੋਆਰਡੀਨੇਟਰ ਅਨੂ ਵਰਮਾ ਦੀ ਅਗਵਾਈ ਹੇਠ ਕਰਵਾਇਆ, ਜਿਸ 'ਚ ਗਣਿਤ ਨਾਲ ਸੰਬੰਧਿਤ ਵਿਸ਼ੇਸ਼ ਪ੍ਰਸਤੁਤੀ ਹੋਈ ਤੇ ਨਾਲ ਹੀ ਬਾਹਰੀ ਗਤੀਵਿਧੀਆਂ ਤੇ ਕਲਾਸ ਅੰਦਰ ਗਣਿਤਕ ਸਰਗਰਮੀਆਂ ਸੰਬੰਧਿਤ ਵਿਸ਼ਾ ਅਧਿਆਪਕਾਂ ਵਲੋਂ ਆਪਣੀ-ਆਪਣੀ ਕਲਾਸ ਦੌਰਾਨ ਕਰਵਾਈਆਂ ਗਈਆਂ | ਜਦ ਕਿ ਕਲਾਸ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਗਣਿਤ ਦੀ ਕਲਾਸ ਦੌਰਾਨ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਨਾਲ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸੇ ਤਰ੍ਹਾਂ ਕਲਾਸ ਨੌਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ 'ਗਣਿਤ ਦੀ ਮਹੱਤਤਾ' ਵਿਸ਼ੇ 'ਤੇ ਤਿਆਰ ਕੀਤੀਆਂ ਵੀਡੀਓਜ਼ ਗਣਿਤ ਦੀ ਕਲਾਸ ਦੌਰਾਨ ਦਿਖਾਈਆਂ ਗਈਆਂ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਕਿਹਾ ਕਿ ਇਹ ਈਵੈਂਟ ਇਸ ਲਈ ਵੀ ਕਰਵਾਇਆ ਗਿਆ ਸੀ ਤਾਂ ਜੋ ਵਿਦਿਆਰਥੀ ਗਣਿਤ ਨੂੰ ਸਿਰਫ਼ ਇਕ ਵਿਸ਼ਾ ਹੀ ਨਹੀਂ, ਸਗੋਂ ਦੈਨਿਕ ਜੀਵਨ ਨਾਲ ਜੁੜੀ ਇਕ ਦਿਲਚਸਪ ਵਿੱਦਿਆ ਵਜੋਂ ਸਮਝ ਸਕਣ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਜਾਏ ਨਗਰ ਕੀਰਤਨ 'ਚ ਵਲੰਟੀਅਰਾਂ ਸਮੇਤ ਲਗਵਾਈ ਹਾਜ਼ਰੀ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਦਸਮੇਸ਼ ਕਾਲੋਨੀ ਨਿਵਾਸੀਆਂ ਨੇ ਲਗਾਇਆ ਲੰਗਰ
Ad Position 24