13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਖਮਾਣੋਂ 'ਚ ਲਾਇਸੰਸ ਬਣਾਉਣ, ਵਾਹਨ ਰਜਿਸਟੇ੍ਰਸ਼ਨ ਆਦਿ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 31-12-2025
ਖਮਾਣੋਂ, 30 ਦਸੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਵਲੋਂ ਭਾਵੇਂ ਪਿਛਲੇ ਸਮੇਂ 'ਚ ਆਰ. ਟੀ. ਓ. ਦਫ਼ਤਰ ਬੰਦ ਕਰਕੇ ਪੰਜਾਬ ਦੀ ਜਨਤਾ ਨੂੰ ਇਨ੍ਹਾਂ ਦਫ਼ਤਰ ਨਾਲ ਜੁੜੀਆਂ ਸੇਵਾਵਾਂ ਸੁਵਿਧਾ ਕੇਂਦਰਾਂ ਦੇਣ ਦੇ ਦਾਅਵੇ ਕੀਤੇ ਗਏ ਸਨ, ਪਰ ਖਮਾਣੋਂ ਵਿਚ ਪਿਛਲੇ ਕਰੀਬ ਦੋ ਮਹੀਨੇ ਤੋਂ ਇਲਾਕੇ ਦੀ ਜਨਤਾ ਇਹ ਸੇਵਾਵਾਂ ਪ੍ਰਾਪਤ ਕਰਨ ਲਈ ਖੱਜਲ-ਖੁਆਰ ਹੋ ਰਹੀ ਹੈ | ਇਹ ਸੇਵਾਵਾਂ ਪ੍ਰਾਪਤ ਕਰਨ ਲਈ ਕਰੀਤਿਕਾ ਅਰੋੜਾ, ਜਿਸ ਨੇ ਆਪਣਾ ਨਵਾਂ ਡਰਾਈਵਿੰਗ ਲਾਇਸੰਸ ਬਣਾਉਣਾ ਸੀ, ਜਗਤਾਰ ਸਿੰਘ, ਜਿਸ ਨੇ ਆਪਣੀ ਗੱਡੀ ਵੇਚਣ 'ਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣਾ ਸੀ, ਗੁਰਵੀਰ ਸਿੰਘ, ਦਾ ਵੀ ਕੋਈ ਸਬੰਧਿਤ ਕੰਮ ਸੀ, ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਆਪਣੇ ਕੰਮ ਲਈ ਇੱਥੇ ਰੋਜ਼ਾਨਾ ਆ ਰਹੇ ਹਨ, ਪਰ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਕੰਮ ਐੱਸ.ਡੀ.ਐਮ. ਖਮਾਣੋਂ ਦੀ ਆਈ.ਡੀ. ਰਾਹੀਂ ਹੋਣੇ ਹਨ | ਜਿਹੜੇ ਕਿ 54 ਦਿਨ ਦੀ ਛੁੱਟੀ 'ਤੇ ਗਏ ਹੋਏ ਹਨ | ਜਦੋਂਕਿ ਉਨ੍ਹਾਂ ਦੀ ਜਗ੍ਹਾ ਐੱਸ.ਡੀ.ਐੱਮ. ਖਮਾਣੋਂ ਦਾ ਵਾਧੂ ਕਾਰਜਭਾਰ ਐੱਸ.ਡੀ.ਐਮ ਬਸੀ ਪਠਾਣਾਂ ਨੂੰ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਹੋ ਸਕਿਆ | ਇਸ ਤੋਂ ਇਲਾਵਾ ਹੋਰਨਾਂ ਕਈ ਲੋਕਾਂ ਨੇ ਐੱਸ.ਡੀ.ਐਮ. ਦਫ਼ਤਰ ਨਾਲ ਸਬੰਧਿਤ ਆਪਣੇ ਕੰਮ ਲਮਕਦੇ ਰਹਿਣ ਦੀ ਸ਼ਿਕਾਇਤ ਪੱਤਰਕਾਰਾਂ ਕੋਲ ਕੀਤੀ | ਆਮ ਜਨਤਾ ਅਤੇ ਪ੍ਰਭਾਵਿਤ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਵੱਲ ਗ਼ੌਰ ਕੀਤੀ ਜਾਵੇ | ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਮਨਮੀਤ ਰਾਣਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੋਬਾਈਲ ਨਹੀਂ ਚੁੱਕਿਆ | ਜਦੋਂਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਉਹ ਮਾਮਲੇ ਦੀ ਸੰਜੀਦਗੀ ਸਮਝਦੇ ਹੋਏ ਤੁਰੰਤ ਇਹ ਕੰਮ ਸ਼ੁਰੂ ਕਰਵਾਣਗੇ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਰਾਮਗੜ੍ਹੀਆ ਵੈੱਲਫੇਅਰ ਫੈਡਰੇਸ਼ਨ ਨੂੰ ਦਿੱਤਾ 1.25 ਲੱਖ ਦਾ ਚੈੱਕ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਜ਼ਿਲੇ੍ਹ ਦੇ 6 ਸਰਕਾਰੀ ਸਕੂਲਾਂ ਨੂੰ ਨੈਸ਼ਨਲ ਪੱਧਰ 'ਤੇ ਗ੍ਰੀਨ ਸਕੂਲ ਐਲਾਨਿਆ- ਡੀ. ਈ. ਓ. <br/>...
Ad Position 24