13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਡੇਰਾ ਬਾਬਾ ਬੁੱਧਦਾਸ ਵਲੋਂ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਲਗਾਤਾਰ ਜਾਰੀ

Ad Position 21
No active advertisement
ਅਜੀਤ ਡੈਸਕ 31-12-2025
ਬਸੀ ਪਠਾਣਾਂ, 30 ਦਸੰਬਰ (ਐਚ.ਐਸ.ਗੌਤਮ)-ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਬਾਬਾ ਬੁੱਧ ਦਾਸ ਜੀ ਦੇ ਸਥਾਨ ਤੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਲਗਾਤਾਰ ਜਾਰੀ ਹੈ | ਡੇਰਾ ਬਾਬਾ ਬੁੱਧਦਾਸ ਦੇ ਮਹੰਤ ਡਾ. ਆਫਤਾਬ ਸਿੰਘ ਨੇ ਦੱਸਿਆ ਕਿ ਉਦਾਸੀ ਸੰਪ੍ਰਦਾਇ ਦੇ ਮਹਾਨ ਬ੍ਰਹਮਲੀਨ ਸੰਤ ਬਾਬਾ ਬੁੱਧ ਦਾਸ ਜੀ ਨੇ 100 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਇਸ ਸਥਾਨ 'ਤੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ | ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਲੇ ਦਸਮਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਲੱਗਦੇ ਸ਼ਹੀਦੀ ਜੋੜ ਮੇਲ ਵਿਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲੱਖਾਂ ਸ਼ਰਧਾਲੂ ਆਉਂਦੇ ਹਨ | ਜਿਨ੍ਹਾਂ ਲਈ ਇਹ ਸੇਵਾ ਅੱਜ ਵੀ ਜਾਰੀ ਹੈ | ਉਨ੍ਹਾਂ ਲੰਗਰ ਵਿਚ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪੈ੍ਰਸ ਸਕੱਤਰ ਰਾਜੇਸ਼ ਸਿੰਗਲਾ ਅਤੇ ਸੇਵਾਦਾਰ ਦੀਦਾਰ ਸਿੰਘ ਦਾਰੀ, ਕਰਮਜੀਤ ਸਿੰਘ, ਹਰਭਜਨ ਸਿੰਘ ਭਜਾ, ਬਲਵੀਰ ਸਿੰਘ, ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਹਿਰਾਮਪੁਰ ਵਾਸੀਆਂ ਵਲੋਂ ਵੀ ਇਸ ਸਥਾਨ 'ਤੇ ਤਿੰਨ ਦਿਨ ਲੰਗਰ ਦੀ ਸੇਵਾ ਪਿਛਲੇ ਕਾਫ਼ੀ ਲੰਮੇ ਸਮੇਂ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਡਾ. ਮੌਸਮ ਅਤੇ ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਦੀ ਮੁਖ ਸੇਵਕਾ ਰੇਨੂ ਹੈਪੀ ਨੇ ਵੀ ਹਾਜ਼ਰੀ ਲਗਾਈ | ਇਸ ਮੌਕੇ ਸੇਵਾਦਾਰ ਬਰਿੰਦਰ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ, ਕੁਲਵੀਰ ਸਿੰਘ, ਗੁਰਜਿੰਦਰ ਸਿੰਘ, ਬਲਦੇਵ ਸਿੰਘ, ਕੇਸਰ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਸਿੰਘ, ਸਿਮਰਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਹਰਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਭੂਰਾ ਨਾਲ ਵੱਡੀ ਗਿਣਤੀ ਵਿਚ ਹੋਰ ਸੇਵਾਦਾਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ 'ਚ ਹਿੰਦੂਆਂ ਖ਼ਿਲਾਫ਼ ਹਿੰਸਾ ਮਨੁੱਖੀ ਅਧਿਕਾਰਾਂ ਦਾ ਘਾਣ ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਦੀ ਕਾਰਗੁਜ਼ਾਰੀ ਰਹੀ ਬਿਹਤਰ- ਜ਼ਿਲ੍ਹਾ ਪ੍ਰਧਾਨ ਰਾਮਗੜ੍ਹ <br/...
Ad Position 24