ਬਟਾਲਾ, 1 ਜੂਨ (ਸਤਿੰਦਰ ਸਿੰਘ)-ਦੇਵੀ ਅਹਿੱਲਿਆ ਬਾਈ ਹੋਲਕਰ ਦੇ 300 ਸਾਲਾ ਜਨਮ-ਸ਼ਤਾਬਦੀ ਦੇ ਮੌਕੇ ਲਕਸ਼ਮੀ ਸਾਹਨੀ ਸਕੂਲ ਵਿਚ ਰਾਸ਼ਟਰੀ ਪੱਧਰ 'ਤੇ ਚਲਾਏ ਜਾ ਰਹੇ ਯਾਦਗਾਰੀ ਮਿਸ਼ਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਹਿੱਲਿਆ ਬਾਈ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸ੍ਰੀਮਤੀ ਅੰਬਿਕਾ ਖੰਨਾ ਮੁੱਖ ਅਧਿਆਪਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਹਰ ਪਲ ਨੂੰ ਰਾਸ਼ਟਰ ਅਤੇ ਸਮਾਜ ਦੇ ਸੁਧਾਰ ਲਈ ਸਮਰਪਿਤ ਕਰ ਦਿੱਤਾ | ਉਨ੍ਹਾਂ ਦੇ ਇਸੇ ਸਮਰਪਣ ਨੂੰ ਯਾਦ ਕਰ ਕੇ ਮਹਾਂਰਾਸ਼ਟਰ ਸਰਕਾਰ ਨੇ ਅਹਿਮਦ ਨਗਰ ਦਾ ਨਾਂਅ ਬਦਲ ਕੇ 'ਅਹਿੱਲਿਆ ਨਗਰ' ਰੱਖ ਦਿੱਤਾ ਹੈ | ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਵੀ ਹਾਜ਼ਰ ਸੀ |