27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਿੰਦੂ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ-ਰਵਿੰਦਰ ਖੰਨਾ ਜ਼ਿਲ੍ਹਾ ਕਨਵੀਨਰ ਨਿਯੁਕਤ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਪੰਕਜ ਸ਼ਰਮਾ)-ਅੱਜ ਹਿੰਦੂ ਵੈਲਫੇਅਰ ਸੁਸਾਇਟੀ ਵਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਪੰਡਿਤ ਗਗਨ ਸ਼ਰਮਾ, ਸਰਪ੍ਰਸਤ ਕਿ੍ਸ਼ਨਾ ਮੂਰਤੀ ਸ਼ਰਮਾ, ਸੀਨੀਅਰ ਉਪ ਪ੍ਰਧਾਨ ਜਤਿੰਦਰ ਸ਼ਰਮਾ, ਉਪ ਪ੍ਰਧਾਨ ਰਾਕੇਸ਼ ਰਾਧੇ, ਸਤਿਸੰਗ ਪ੍ਰਮੁੱਖ ਭਗਵਾਨ ਦਾਸ, ਜ਼ਿਲ੍ਹਾ ਸਕੱਤਰ ਸ਼ਸ਼ੀ ਭੂਸ਼ਣ, ਸਾਈਾ ਦਾਸ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਸਮਾਜ ਸੇਵਕ ਰਵਿੰਦਰ ਖੰਨਾ ਨੂੰ ਸਰਬਸੰਮਤੀ ਨਾਲ ਹਿੰਦੂ ਵੈਲਫੇਅਰ ਸੁਸਾਇਟੀ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ | ਸੁਸਾਇਟੀ ਦੇ ਸਰਪ੍ਰਸਤ ਕਿ੍ਸ਼ਨਾ ਮੂਰਤੀ ਸ਼ਰਮਾ ਅਤੇ ਸੀਨੀਅਰ ਉਪ ਪ੍ਰਧਾਨ ਜਤਿੰਦਰ ਸ਼ਰਮਾ ਨੇ ਰਵਿੰਦਰ ਖੰਨਾ ਨੂੰ ਸਿਰੋਪਾ ਪਾ ਕੇ ਸੁਸਾਇਟੀ ਦਾ ਜ਼ਿਲ੍ਹਾ ਕਨਵੀਨਰ ਐਲਾਨਿਆ | ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਪੰਡਿਤ ਗਗਨ ਸ਼ਰਮਾ ਨੇ ਕਿਹਾ ਕਿ ਰਵਿੰਦਰ ਖੰਨਾ ਲੰਬੇ ਸਮੇਂ ਤੋਂ ਸੁਸਾਇਟੀ ਦੇ ਹਰ ਕੰਮ ਵਿਚ ਹਿੱਸਾ ਲੈ ਰਹੇ ਹਨ | ਇਸ ਲਈ ਸੁਸਾਇਟੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੂੰ ਇਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਡਾ: ਗਵੇਸ਼, ਸੁਭਾਸ਼ ਭੰਡਾਰੀ, ਹਿਤੇਸ਼ ਮਹਾਜਨ, ਸੁਭਾਸ਼ ਮਹਾਜਨ, ਉਪ ਪ੍ਰਧਾਨ ਅਜੈ ਸਲਵਾਨ, ਮਹਿਲਾ ਸ਼ਕਤੀ ਪ੍ਰਮੁੱਖ ਮਮਤਾ ਗੋਇਲ ਅਤੇ ਸ਼ਾਲੂ ਕੁਮਾਰੀ ਵੀ ਮੌਜੂਦ ਸਨ | ਰਵਿੰਦਰ ਖੰਨਾ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੇ ਤਨ ਮਨ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਐਜੂਕੇਸ਼ਨ ਸਟੱਡੀ ਦੇ ਵਿਦਿਆਰਥੀਆਂ ਨੇ ਤਿੱਬੜੀ ਛਾਉਣੀ ਦਾ ਕੀਤਾ ਦੌਰਾ ਅਗਲੀ ਖ਼ਬਰ ਗ੍ਰਾਮ ਪੰਚਾਇਤ ਨੈਣੇਕੋਟ ਵਲੋਂ ਪਿੰਡ ਦੇ ਚੌਗਿਰਦੇ ਦੀ ਸਫ਼ਾਈ ਆਰੰਭੀ <br/>
Ad Position 24