ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪੈਂਦੀ ਤਿੱਬੜੀ ਛਾਉਣੀ ਦੇ ਬਿ੍ਗੇਡੀਅਰ ਬੀ. ਐੱਸ. ਕੋਚਰ ਸਟੇਸ਼ਨ ਕਮਾਂਡਰ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲ ਕੋਚਰ ਦੀ ਵਧੀਆ ਸੋਚ ਸਦਕਾੇ ਐਜੂਕੇਸ਼ਨ ਸਟੱਡੀ ਸੈਂਟਰ ਝੁੱਗੀ ਝੌਂਪੜੀ ਮਾਨ ਕੌਰ 'ਚ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ 37 ਗਰੀਬ ਬੱਚਿਆਂ ਨੰੂ ਤਿੱਬੜੀ ਕੈਂਟ ਲਿਜਾਇਆ ਗਿਆ | ਜਿੱਥੇ ਉਨ੍ਹਾਂ ਨੰੂ ਫੌਜੀ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਇਕ ਸਿਪਾਹੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ | ਸਕੂਲ ਦੇ ਸੰਸਥਾਨ ਤੇ ਚੇਅਰਮੈਨ ਰੋਮੇਸ਼ ਮਹਾਜਨ ਨੇ ਫੌਜੀ ਅਫਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੰੂ ਅਜਿਹਾ ਅਨੁਭਵ ਮਿਲ ਰਿਹਾ ਹੈ ਜੋ ਹੋਰ ਇਲਾਕੇ ਦੇ ਸਕੂਲਾਂ ਤੋਂ ਕਿਤੇ ਵੱਧ ਹੈ | ਜਿਸ ਕਾਰਨ ਉਨ੍ਹਾਂ ਬੱਚਿਆਂ ਵਿਚ ਦੇਸ਼ ਭਗਤੀ ਦੀ ਸੇਵਾ ਕਰਨ ਦੀ ਪ੍ਰੇਰਨਾ ਦਾ ਪੱਧਰ ਵੱਧਦਾ ਹੈ | ਉਨ੍ਹਾਂ ਦੱਸਿਆ ਕਿ 7 ਸਕੂਲ ਸਟਾਫ਼ ਸਮੇਤ ਕੁੱਲ 37 ਬੱਚਿਆਂ ਨੇ ਤਿੱਬੜੀ ਕੈਂਟ ਦਾ ਦੌਰਾ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ | ਇੱਥੋਂ ਤੱਕ ਕਿ ਬੱਚਿਆਂ ਨੇ ਬਹਾਦਰ ਸੈਨਿਕਾਂ ਅਤੇ ਯੁੱਧ ਨਾਇਕਾਂ ਦੇ ਇਤਿਹਾਸ ਬਾਰੇ ਵਿਸਤਿ੍ਤ ਰੂਪ ਵਿਚ ਜਾਣਕਾਰੀ ਹਾਸਲ ਕੀਤੀ | ਮਹਾਜਨ ਨੇ ਕਿਹਾ ਕਿ ਸਾਡੀ ਬਹਾਦਰ ਫੌਜ ਨੇ ਪਹਿਲਗਾਮ ਵਿਚ ਮਾਰੇ ਗਏ ਮਾਸੂਮ ਨਿਰਦੋਸ਼ ਨਾਗਰਿਕਾਂ ਦਾ ਬਦਲਾ ਲੈਣ ਲਈ 22 ਮਿੰਟ ਵਿਚ ਅਪ੍ਰੇਸ਼ਨ ਸਿੰਧੂਰ ਵਿਚ ਸਾਰੀਆਂ ਹਵਾਈ ਪੱਟੀਆਂ ਪਾਕਿਸਤਾਨ ਦੀਆਂ ਤਬਾਹ ਕਰ ਦਿੱਤੀਆਂ ਅਤੇ 100 ਤੋਂ ਵੱਧ ਅੱਤਵਾਦੀਆਂ ਨੰੂ ਮਾਰ ਮੁਕਾਇਆ ਹੈ | ਅੰਤ ਵਿਚ ਦੁਪਹਿਰ ਵੇਲੇ ਫੌਜ ਵਲੋਂ ਬੱਚਿਆਂ ਨੰੂ ਖਾਣਾ ਖੁਆਉਣ 'ਤੇ ਫੌਜ ਜਵਾਨਾਂ ਦਾ ਧੰਨਵਾਦ ਵੀ ਕੀਤਾ |