18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸ਼੍ਰੀ ਗੁਰੂ ਹਰਕਿ੍ਸ਼ਨ ਸਕੂਲ ਮੱਲਿ੍ਹਆਂਵਾਲ ਦੀ ਵਿਦਿਆਰਥਣ ਦਾ ਆਈ. ਆਈ. ਟੀ., ਜੇ. ਈ. ਈ. ਐਡਵਾਂਸਡ 'ਚ ਸ਼ਾਨਦਾਰ ਰੈਂਕ

Ad Position 21
No active advertisement
ਅਜੀਤ ਡੈਸਕ 04-06-2025
ਵਡਾਲਾ ਬਾਂਗਰ, 3 ਜੂਨ (ਭੁੰਬਲੀ)-ਸ਼੍ਰੀ ਗੁਰੂ ਹਰਕਿ੍ਸ਼ਨ ਸੀਨੀ. ਸੈਕੰਡਰੀ ਪਬਲਿਕ ਸਕੂਲ ਮੱਲਿਆਂਵਾਲ ਦੀ ਹੋਣਹਾਰ ਵਿਦਿਆਰਥਣ ਅਤੇ ਪਿੰਡ ਫੱਤੂਪੁਰ ਦੇ ਸ: ਜਤਿੰਦਰ ਸਿੰਘ ਅਤੇ ਅਮਰਜੀਤ ਕੌਰ ਦੀ ਬੇਟੀ ਮਹਿਕਦੀਪ ਕੌਰ ਨੇ ਦੇਸ਼ ਦੀ ਸੱਭ ਤੋਂ ਪ੍ਰਤਿਸ਼ਠਤ ਅਤੇ ਮੁਸ਼ਕਿਲ ਪ੍ਰੀਖਿਆਵਾਂ ਵਿਚੋਂ ਇਕ ਆਈ. ਆਈ. ਟੀ., ਜੇ. ਈ. ਈ. ਐਡਵਾਂਸਡ-2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ, ਮਾਤਾ-ਪਿਤਾ ਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ | ਮਹਿਕਦੀਪ ਕੌਰ ਨੇ 128 ਅੰਕ ਹਾਸਲ ਕਰ ਕੇ ਕੌਮਨ ਰੈਂਕ ਸੂਚੀ (ਸੀ. ਆਰ. ਐੱਲ.) 'ਚ 7940ਵਾਂ ਰੈਂਕ ਅਤੇ ਐੱਸ.ਸੀ. ਕੈਟਾਗਰੀ 'ਚ 185ਵਾਂ ਰੈਂਕ ਹਾਸਲ ਕੀਤਾ | ਖਾਸ ਕਰਕੇ ਕੈਮਿਸਟਰੀ ਵਿਸ਼ੇ 'ਚ 67 ਅੰਕ ਲੈਣਾ ਉਸ ਦੀ ਵਿੱਦਿਅਕ ਨਿਪੁੰਨਤਾ ਅਤੇ ਠੋਸ ਤਿਆਰੀ ਨੂੰ ਦਰਸਾਉਂਦਾ ਹੈ | ਮਹਿਕਦੀਪ ਕੌਰ ਆਪਣੇ ਅਭਿਆਸ, ਸੰਘਰਸ਼ੀਲ ਸੋਚ ਅਤੇ ਸਥਿਰਤਾ ਲਈ ਜਾਣੀ ਜਾਂਦੀ ਹੈ | ਉਸ ਨੇ ਬੋਰਡ ਦੀ ਤਿਆਰੀ ਅਤੇ ਮੁਕਾਬਲਾਤਮਕ ਪ੍ਰੀਖਿਆ ਦੀ ਰਣਨੀਤੀ ਨੂੰ ਬਹੁਤ ਹੀ ਸੰਤੁਲਿਤ ਢੰਗ ਨਾਲ ਨਿਭਾਇਆ | ਉਸ ਦੀ ਇਹ ਯਾਤਰਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹੈ, ਜੋ ਵੱਡੇ ਲਕਸ਼ਾਂ ਨੂੰ ਹਾਸਲ ਕਰਨਾ ਚਾਹੁੰਦੇ ਹਨ | ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਸਿਮਰਤਪਾਲ ਕੌਰ, ਉਪ ਪਿ੍ੰਸੀਪਲ ਜੂਲੀਅਟ ਫਨੈਂਡਿਸ ਅਤੇ ਸਕੂਲ ਸਟਾਫ਼ ਨੇ ਮਹਿਕਦੀਪ ਕੌਰ ਤੇ ਉਸ ਦੇ ਮਾਤਾ-ਪਿਤਾ ਨੂੰ ਇਸ ਉਪਲੱਬਧੀ ਲਈ ਦਿਲੋਂ ਵਧਾਈ ਦਿੱਤੀ | ਪਿ੍ੰਸੀਪਲ ਨੇ ਕਿਹਾ ਕਿ ਸਾਨੂੰ ਮਹਿਕਦੀਪ ਕੌਰ 'ਤੇ ਬੇਹੱਦ ਮਾਣ ਹੈ | ਇਹ ਸਫ਼ਲਤਾ ਉਸ ਦੀ ਲਗਨ ਦੇ ਨਾਲ-ਨਾਲ ਅਧਿਆਪਕਾਂ ਤੇ ਪਰਿਵਾਰ ਦੀ ਮਦਦ ਅਤੇ ਸਮਰਥਨ ਦਾ ਨਤੀਜਾ ਹੈ | ਹੁਣ ਮਹਿਕਦੀਪ ਕੌਰ ਨੂੰ ਇੰਡੀਅਨ ਇੰਸਟੀਚਿਊਟਸ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਵਿਚ ਦਾਖਲਾ ਲੈਣ ਦੀ ਯੋਗਤਾ ਮਿਲ ਗਈ ਹੈ, ਇਹ ਸੁਪਨਾ ਉਸ ਨੇ ਸਾਲਾਂ ਤੋਂ ਦੇਖਿਆ ਸੀ | ਪਿ੍ੰਸੀਪਲ ਸਿਮਰਤਪਾਲ ਕੌਰ ਨੇ ਨੌਜਵਾਨ ਵਿਦਿਆਰਥੀਆਂ ਨੂੰ ਮਹਿਕਦੀਪ ਕੌਰ ਦੀ ਸਫ਼ਲਤਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੱਕਾਂ ਤੋਂ ਵਾਂਝੇ ਹਜ਼ਾਰਾਂ ਕੰਪਿਊਟਰ ਅਧਿਆਪਕ ਕੱਲ੍ਹ ਲੁਧਿਆਣਾ ਪੱਛਮੀ ਹਲਕੇ 'ਚ ਕਰਨਗੇ ਰੋਸ ਮਾਰਚ ਅਗਲੀ ਖ਼ਬਰ ਫਰਦ ਕੇਂਦਰ ਦੇ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਕੀਤੀ ਹੜਤਾਲ <br/>
Ad Position 24