20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੈਰੋਇਨ ਸਮੇਤ ਇਕ ਮਹਿਲਾ ਕਾਬੂ

Ad Position 21
No active advertisement
ਅਜੀਤ ਡੈਸਕ 31-08-2025
ਦੀਨਾਨਗਰ, 30 ਅਗਸਤ (ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਮਹਿਲਾ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਪਿੰਡ ਪਨਿਆੜ ਦੇ ਲੰਡਾ ਫਾਟਕ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਇਸੇ ਦੌਰਾਨ ਪੁਲਿਸ ਪਾਰਟੀ ਨੇ ਇਕ ਸਕੂਟਰ ਨੂੰ ਰੋਕਿਆ, ਜਿਸ ਨੂੰ ਇਕ ਮਹਿਲਾ ਅੰਜਲੀ ਨਿਵਾਸੀ ਗਾਂਧੀਆਂ ਕਾਲੋਨੀ ਚਲਾ ਰਹੀ ਸੀ | ਪੁਲਿਸ ਪਾਰਟੀ ਵਲੋਂ ਸਕੂਟਰੀ ਦੀ ਟੋਕਰੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇੱਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ ਤੇ ਲਿਫ਼ਾਫ਼ੇ ਨੂੰ ਖ਼ੋਲ੍ਹ ਕੇ ਚੈੱਕ ਕਰਨ 'ਤੇ ਉਸ ਵਿਚੋਂ 20 ਗ੍ਰਾਮ 53 ਮਿਲੀਗ੍ਰਾਮ ਹੈਰੋਇਨ ਤੇ 1500 ਰੁਪਏ ਡਰੱਗ ਮਨੀ ਬਰਾਮਦ ਹੋਈ | ਪੁਲਿਸ ਨੇ ਉਕਤ ਮਹਿਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਧੂਮਧਾਮ ਨਾਲ ਸ਼ੁਰੂ ਹੋਇਆ ਮੇਲਿਆਂ ਦਾ ਸਿਰਤਾਜ ਇਤਿਹਾਸਕ ਬੱਬੇਹਾਲੀ ਛਿੰਝ ਮੇਲਾ <br/> ਅਗਲੀ ਖ਼ਬਰ ਲਾਇਨਜ਼ ਕਲੱਬ ਰਾਇਲ ਬੰਦਗੀ ਨੇ ਕੂਕਾ ਮੰਡ ਵਿਖੇ ਰਾਹਤ ਸਮੱਗਰੀ ਵੰਡੀ ਮੈਡੀਕਲ ਕੈਂਪ ਵੀ ਲਗਾਇਆ
Ad Position 24