20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਰਸਾਤੀ ਪਾਣੀ ਕਾਰਨ ਘਰੋਟਾ ਮੋੜ ਦੇ ਨਿਵਾਸੀ, ਦੁਕਾਨਦਾਰ ਤੇ ਕਿਸਾਨ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 31-08-2025
ਦੀਨਾਨਗਰ, 30 ਅਗਸਤ (ਸੋਢੀ/ਸ਼ਰਮਾ)-ਘਰੋਟਾ ਮੋੜ 'ਤੇ ਸੜਕ ਤੋਂ ਵਗ ਰਿਹਾ ਬਰਸਾਤੀ ਪਾਣੀ ਪਿੰਡ ਤਲਵੰਡੀ ਨੂੰ ਜਾਂਦੀ ਸੜਕ 'ਤੇ ਸਥਿਤ ਘਰਾਂ ਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰੋਟਾ ਮੋੜ 'ਤੇ ਸਥਿਤ ਦੁਕਾਨਦਾਰ ਤੇ ਆਸ ਪਾਸ ਦੇ ਲੋਕਾਂ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਡਾਕਟਰ ਲਾਡੀ, ਸੁਲੱਖਣ ਸਿੰਘ, ਬਲਜੀਤ ਸਿੰਘ, ਹੈਪੀ ਸੈਣੀ, ਬਲਵਿੰਦਰ ਸਿੰਘ, ਸ਼ਾਮ ਲਾਲ ਤੇ ਲੱਕੀ ਸਿੰਘ ਸ਼ਾਮਿਲ ਸਨ, ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਹੋਈ ਵਰਖਾ ਤੋਂ ਬਾਅਦ ਘਰੋਟਾ ਮੋੜ ਤੋਂ ਬਰਸਾਤੀ ਪਾਣੀ ਲਗਾਤਾਰ ਸੜਕ ਤੋਂ ਹੁੰਦਾ ਹੋਇਆ ਪਿੰਡ ਤਲਵੰਡੀ ਵਾਲੇ ਪਾਸੇ ਨੂੰ ਆ ਰਿਹਾ ਹੈ | ਜਿਸ ਕਾਰਨ ਇਹ ਪਾਣੀ ਦੁਕਾਨਦਾਰਾਂ ਦੇ ਨਾਲ-ਨਾਲ ਆਸ ਪਾਸ ਦੇ ਨਿਵਾਸੀਆਂ ਤੇ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ | ਲੋਕਾਂ ਨੇ ਦੱਸਿਆ ਕਿ ਪਿੰਡ ਝੰਗੀ ਸਰੂਪ ਦਾਸ ਨੂੰ ਜਾਂਦੀ ਸੜਕ 'ਤੇ ਬਣੀ ਇਕ ਪੁਲੀ ਨੂੰ ਬੰਦ ਕਰ ਦਿੱਤੇ ਜਾਣ ਕਾਰਨ ਬਾਈਪਾਸ ਸੜਕ ਤੋਂ ਪਾਣੀ ਵਗਦਾ ਹੋਇਆ ਪਿੰਡ ਤਲਵੰਡੀ ਦੀ ਸੜਕ ਵੱਲ ਆ ਰਿਹਾ ਹੈ | ਜਿਸ ਕਾਰਨ ਆਸ ਪਾਸ ਘਰਾਂ ਦੇ ਲੋਕਾਂ, ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਪਾਣੀ ਖੇਤਾਂ ਵਿਚ ਵੀ ਜਾ ਰਿਹਾ ਹੈ | ਜਿਸ ਨਾਲ ਗੰਨੇ ਦੀ ਫ਼ਸਲ ਦੇ ਨਾਲ-ਨਾਲ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਰਿਹਾ ਹੈ | ਇਸ ਪ੍ਰੇਸ਼ਾਨੀ ਸਬੰਧੀ ਨਗਰ ਕੌਂਸਲ ਦੀਨਾਨਗਰ ਨੂੰ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ, ਪਰ ਕਿਸੇ ਨੇ ਕੋਈ ਸਾਰ ਨਹੀਂ ਲਈ | ਉਨ੍ਹਾਂ ਮੰਗ ਕੀਤੀ ਕਿ ਇਸ ਬਰਸਾਤੀ ਪਾਣੀ ਨੂੰ ਬੰਦ ਕਰਨ ਸਬੰਧੀ ਠੋਸ ਕਦਮ ਚੁੱਕੇ ਜਾਣ ਤਾਂ ਕਿ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਪੁੱਡਾ ਐਵੀਨਿਊ ਕਾਲੋਨੀ 'ਚ ਸੀਵਰੇਜ ਦਾ ਗੰਦਾ ਪਾਣੀ ਲੀਕ ਹੋਣ ਕਰਕੇ ਕਾਲੋਨੀ ਨਿਵਾਸੀ ਪ੍ਰੇਸ਼ਾਨ-ਸੰਧੂ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਵਿਭਾਗ ਵਲੋਂ ਆਪਣੀਆਂ ਸੇਵਾਵਾਂ ਜਾਰੀ <br/>
Ad Position 24