20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੁਸੀਬਤ 'ਚ ਫਸੇ ਲੋਕਾਂ ਨੰੂ ਮਹਿੰਗੇ ਮੁੱਲ ਵਸਤਾਂ ਵੇਚ ਕੁਝ ਦੁਕਾਨਦਾਰ ਵਲੋਂ ਕੀਤੀ ਜਾ ਰਹੀ ਹੈ ਲੁੱਟ-ਜੀਵਨਚੱਕ <br/>

Ad Position 21
No active advertisement
ਅਜੀਤ ਡੈਸਕ 31-08-2025
ਗੁਰਦਾਸਪੁਰ, 30 ਅਗਸਤ (ਚੱਕਰਾਜਾ)-ਸਰਹੱਦੀ ਖੇਤਰ 'ਚ ਆਏ ਹੜ੍ਹ ਕਾਰਨ ਲੋਕਾਂ ਦੇ ਹੋਏ ਭਾਰੀ ਮਾਲੀ ਨੁਕਸਾਨ ਨੰੂ ਲੈ ਕੇ ਜਿੱਥੇ ਅਨੇਕਾਂ ਸਮਾਜ ਸੇਵੀ ਜਥੇਬੰਦੀਆਂ ਅਤੇ ਦੂਰ ਦੁਰਾਡੇ ਦੇ ਪਿੰਡਾਂ ਦੀਆਂ ਸੰਗਤਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ, ਖਾਣ ਪੀਣ ਦਾ ਸਮਾਨ, ਪਸ਼ੂਆਂ ਲਈ ਚਾਰੇ ਅਤੇ ਲੰਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ, ਉੱਥੇ ਕੁਝ ਦੁਕਾਨਦਾਰਾਂ ਵਲੋਂ ਲੋਕਾਂ 'ਤੇ ਆਈ ਇਸ ਮੁਸੀਬਤ ਦੀ ਘੜੀ ਦਾ ਫਾਇਦਾ ਚੁੱਕਦਿਆਂ ਬਹੁਤ ਸਾਰੀਆਂ ਵਸਤਾਂ ਮਹਿੰਗੇ ਮੁੱਲ ਵੇਚ ਕੇ ਕਮਾਈ ਕੀਤੀ ਜਾ ਰਹੀ ਹੈ | ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਲਈ ਜਦ ਇਸ ਖੇਤਰ 'ਚ ਪੈਂਦੀ ਇਕ ਡੇਅਰੀ ਤੋਂ ਉਹ ਦੁੱਧ ਲੈਣ ਲਏ ਗਏ ਤਾਂ ਪਹਿਲਾਂ ਤਾਂ ਦੁੱਧ ਦੇ ਪੈਕਟ ਦਾ ਰੇਟ ਹੀ ਵੱਧ ਦੱਸਿਆ ਗਿਆ ਉਪਰੋਂ ਇਹ ਸ਼ਰਤ ਵੀ ਰੱਖੀ ਗਈ ਕਿ ਜੇਕਰ ਉਨ੍ਹਾਂ ਨੇ ਜ਼ਿਆਦਾ ਮਾਤਰਾ 'ਚ ਦੁੱਧ ਲੈਣਾ ਹੈ ਤਾਂ ਇਸ ਨਾਲ ਉਨ੍ਹਾਂ ਨੰੂ ਲੱਸੀ ਦੇ ਪੈਕਟ ਵੀ ਲੈਣੇ ਪੈਣਗੇ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਵਲੋਂ ਸਿਰਫ਼ ਆਪਣਾ ਮੁਨਾਫਾ ਦੇਖਿਆ ਜਾ ਰਿਹਾ ਹੈ, ਨਾ ਕਿ ਲੋਕਾਂ ਦੀ ਜ਼ਿੰਦਗੀ | ਇਸ ਤਰ੍ਹਾਂ ਇਲਾਕੇ ਅੰਦਰ ਬੰਦ ਪਈ ਬਿਜਲੀ ਸਪਲਾਈ ਕਾਰਨ ਲੋਕਾਂ ਨੰੂ 200 ਤੋਂ 300 ਰੁਪਏ ਪ੍ਰਤੀ ਦਿਨ ਕਿਰਾਏ 'ਤੇ ਮਿਲਣ ਵਾਲਾ ਜਨਰੇਟਰ ਕੁਝ ਦੁਕਾਨਦਾਰਾਂ ਵਲੋਂ 600 ਤੋਂ 1000 ਰੁਪਏ ਪ੍ਰਤੀ ਦਿਨ ਲਈ ਦਿੱਤਾ ਜਾ ਰਿਹਾ ਹੈ | ਕਿਸਾਨ ਆਗੂਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੀ ਮੁਸੀਬਤ ਦੀ ਘੜੀ 'ਚ ਲੋਕਾਂ ਦੀ ਲੁੱਟ ਕਰਨ ਵਾਲੇ ਲੋਕਾਂ 'ਤੇ ਸਿਕੰਜਾ ਕੱਸਿਆ ਜਾਵੇ ਅਤੇ ਵਸਤਾਂ ਦੀ ਕੀਮਤ ਨਿਰਧਾਰਿਤ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਨੂੰ ਦਿੱਲੀ ਵਿਚ ਵਰਲਡ ਆਈਕਨ ਐਵਾਰਡ ਨਾਲ ਨਿਵਾਜਿਆ <br/> ਅਗਲੀ ਖ਼ਬਰ ਪੁੱਡਾ ਐਵੀਨਿਊ ਕਾਲੋਨੀ 'ਚ ਸੀਵਰੇਜ ਦਾ ਗੰਦਾ ਪਾਣੀ ਲੀਕ ਹੋਣ ਕਰਕੇ ਕਾਲੋਨੀ ਨਿਵਾਸੀ ਪ੍ਰੇਸ਼ਾਨ-ਸੰਧੂ <br/>
Ad Position 24