20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਨੂੰ ਦਿੱਲੀ ਵਿਚ ਵਰਲਡ ਆਈਕਨ ਐਵਾਰਡ ਨਾਲ ਨਿਵਾਜਿਆ <br/>

Ad Position 21
No active advertisement
ਅਜੀਤ ਡੈਸਕ 31-08-2025
ਗੁਰਦਾਸਪੁਰ, 30 ਅਗਸਤ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਨੰੂ ਦਿੱਲੀ ਵਿਚ ਆਯੋਜਿਤ ਇਕ ਵਿਸ਼ਵ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਿਸ਼ਵ ਵਿਜੇਤਾ ਬੈਡਮਿੰਟਨ ਖਿਡਾਰੀ ਸਾਨੀਆ ਨੇਹਵਾਲ ਹੱਥੋਂ ਸਕੂਲ ਨੂੰ ਵਰਲਡ ਆਈਕੋਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਸਕੂਲ ਦੀ ਸਿੱਖਿਆ, ਅਨੁਸ਼ਾਸਨ, ਨਵੀਂ ਸੋਚ ਅਤੇ ਬੱਚਿਆਂ ਦੀ ਹਰਮੁੱਖੀ ਵਿਕਾਸ ਵੱਲ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਵਜੋਂ ਦਿੱਤਾ ਗਿਆ | ਸਕੂਲ ਦੇ ਵਾਈਸ ਚੇਅਰਪਰਸਨ ਦਲਜੀਤ ਕੌਰ, ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਗਿੱਲ ਅਤੇ ਸਕੂਲ ਦੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਇਸ ਸਫਲਤਾ ਲਈ ਪੂਰੇ ਸਕੂਲ ਪਰਿਵਾਰ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਐਵਾਰਡ ਬੱਚਿਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹੈ | ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਵਿਚ (ਐਨ.ਈ.ਪੀ.) ਨਵੀਂ ਸਿੱਖਿਆ ਨੀਤੀ ਆਧਾਰ 'ਤੇ ਬੱਚਿਆਂ ਨੂੰ ਰਟਣ ਦੀ ਬਜਾਏ ਸਮਝ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ | ਇੱਥੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰੱਖਿਆ ਜਾਂਦਾ, ਸਗੋਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਕੰਮ ਕਰਕੇ ਅਨੁਭਵ ਆਧਾਰਿਤ ਸਿੱਖਣ ਦੇ ਮੌਕੇ ਦਿੱਤੇ ਜਾਂਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਮੈਥੇਮੈਟਿਕਸ, ਸਾਇੰਸ ਅਤੇ ਅੰਗਰੇਜ਼ੀ ਓਲੰਪੀਅਡ ਮੁਕਾਬਲਿਆਂ ਵਿਚ ਵੀ ਭਾਗ ਲੈ ਕੇ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਇਨਾਮ ਜਿੱਤ ਰਹੇ ਹਨ | ਅਸੀਂ ਸਿੱਖਿਆ ਦੇ ਨਾਲ-ਨਾਲ ਸਕੂਲ ਵਿਚ ਸੰਗੀਤ, ਨਾਟਕ ਕਲਾ, ਡਿਬੇਟ, ਕਵਿਤਾ, ਕੁਇਜ਼ ਵਰਗੀਆਂ ਗਤੀਵਿਧੀਆਂ ਕਰਵਾ ਕੇ ਬੱਚਿਆਂ ਦੀ ਰਚਨਾਤਮਿਕਤਾ ਨੂੰ ਵੀ ਵਿਕਸਿਤ ਕਰ ਰਹੇ ਹਾਂ | ਸਾਡੇ ਸਕੂਲ ਦੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਕਬੱਡੀ, ਖੋ-ਖੋ, ਕਰਾਟੇ, ਹੈਂਡਬਾਲ, ਬੈਡਮਿੰਟਨ ਆਦਿ ਵਿਚ ਹਿੱਸਾ ਲੈ ਕੇ ਤਗਮੇ ਹਾਸਲ ਕਰ ਰਹੇ ਹਨ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਗਿੱਲ ਨੇ ਕਿਹਾ ਕਿ ਇਹ ਐਵਾਰਡ ਸਾਡੇ ਸਕੂਲ ਪਰਿਵਾਰ ਦੀ ਸਮਰਪਣ ਭਾਵਨਾ ਅਤੇ ਇਕੱਠ ਦੀ ਤਾਕਤ ਦਾ ਸਪੱਸ਼ਟ ਪ੍ਰਤੀਕ ਹੈ | ਅਸੀਂ ਭਵਿੱਖ ਵਿੱਚ ਵੀ ਬੱਚਿਆਂ ਨੂੰ ਅਕਾਦਮਿਕ ਦੇ ਨਾਲ- ਨਾਲ ਖੇਡ ਕਲਾ ਅਤੇ ਨਵੀਂ ਸੋਚ ਵੱਲ ਪ੍ਰੇਰਿਤ ਕਰਦੇ ਰਹਾਂਗੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਵਲੋਂ ਲੰਗਰ ਦੀ ਸੇਵਾ <br/> ਅਗਲੀ ਖ਼ਬਰ ਮੁਸੀਬਤ 'ਚ ਫਸੇ ਲੋਕਾਂ ਨੰੂ ਮਹਿੰਗੇ ਮੁੱਲ ਵਸਤਾਂ ਵੇਚ ਕੁਝ ਦੁਕਾਨਦਾਰ ਵਲੋਂ ਕੀਤੀ ਜਾ ਰਹੀ ਹੈ ਲੁੱਟ-ਜੀਵਨਚੱਕ <br/>
Ad Position 24