19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਵਲੋਂ ਲੰਗਰ ਦੀ ਸੇਵਾ <br/>

Ad Position 21
No active advertisement
ਅਜੀਤ ਡੈਸਕ 31-08-2025
ਬਹਿਰਾਮਪੁਰ, 30 ਅਗਸਤ (ਪ੍ਰੋ: ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਵਲੋਂ ਮੰਡਲ ਪ੍ਰਧਾਨ ਰਣਬੀਰ ਸਿੰਘ ਭਾਨੰੂ ਦੀ ਅਗਵਾਈ ਵਿਚ ਹੜ੍ਹ ਪੀੜਤ ਇਲਾਕੇ ਵਿਚ ਲੰਗਰ ਦੀ ਸੇਵਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਰਣਬੀਰ ਸਿੰਘ ਭਾਨੰੂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਦੇ ਵਰਕਰਾਂ ਵਲੋਂ ਤਿਆਰ ਕੀਤੇ ਗਏ ਲੰਗਰ ਨੰੂ ਪੈਕਟਾਂ ਵਿਚ ਬੰਦ ਕਰਕੇ ਝਬਕਰਾ, ਹਰੀਜਨ ਕਾਲੋਨੀ, ਆਬਾਦੀ ਚੰਡੀਗੜ੍ਹ ਅਤੇ ਮਕੌੜਾ ਵਿਖੇ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਐਡਵੋਕੇਟ ਆਰ.ਕੇ. ਨਡਾਲਾ, ਭੀਸ਼ਮ ਸਿੰਘ ਬਿੱਟੂ ਸਾਬਕਾ ਮੰਡਲ ਪ੍ਰਧਾਨ ਬਹਿਰਾਮਪੁਰ, ਮੋਹਨ ਸਿੰਘ ਸਲਾਰੀਆ, ਅਮਨ ਬਾਜਵਾ, ਅਰੁਣਾ ਸਲਾਰੀਆ, ਮੋਹਨ ਸਿੰਘ ਸਲਾਰੀਆ, ਹੈਪੀ ਠਾਕੁਰ, ਅਜਮੇਰ ਸਿੰਘ, ਅਰੁਣ ਸਲਾਰੀਆ, ਰਸਾਲ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪ੍ਰਬੰਧਕ ਕਮੇਟੀ ਹੇਮਕੁੰਟ ਪੈਦਲ ਯਾਤਰਾ ਅਤੇ ਖ਼ਾਲਸਾ ਏਡ ਨੇ ਕੀਤੀ ਹੜ੍ਹ ਪੀੜਤਾਂ ਦੀ ਮਦਦ <br/> ਅਗਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਨੂੰ ਦਿੱਲੀ ਵਿਚ ਵਰਲਡ ਆਈਕਨ ਐਵਾਰਡ ਨਾਲ ਨਿਵਾਜਿਆ <br/>
Ad Position 24