ਤਾਰਾਗੜ੍ਹ, 3 ਸਤੰਬਰ (ਸੋਹਨ ਲਾਲ)-ਅੱਜ ਕਸਬਾ ਤਾਰਾਗੜ੍ਹ ਹਰਸ਼ ਸ਼ਰਮਾ ਬਲਾਕ ਪ੍ਰਧਾਨ ਤਾਰਾਗੜ੍ਹ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵਲੋਂ ਮੀਟਿੰਗ ਕੀਤੀ ਗਈ | ਜਿਸ 'ਚ ਵਿਸ਼ੇਸ਼ ਰੂਪ 'ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਸਿਹਤ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ ਤੇ ਭਗਵਾਨ ਅੱਗੇ ਅਰਦਾਸ ਕੀਤੀ ਗਈ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਆਪਣੇ ਆਏ ਹੋਏ ਸਾਥੀਆਂ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ | ਵਿਚਾਰ ਚਰਚਾ ਦੌਰਾਨ ਫ਼ੈਸਲਾ ਲਿਆ ਗਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੱਖ ਰੂਪ 'ਚ ਪਸ਼ੂਆਂ ਲਈ ਚਾਰਾ, ਲੰਗਰ ਤੇ ਮੈਡੀਕਲ ਦਵਾਈਆਂ ਦੀ ਜ਼ਿਆਦਾ ਜ਼ਰੂਰਤ ਹੈ | ਇਸ ਲਈ ਸਾਂਝੇ ਤੌਰ 'ਤੇ ਆਏ ਹੋਏ ਕਾਂਗਰਸੀ ਆਗੂ ਤੇ ਵਰਕਰਾਂ ਨੇ ਫ਼ੈਸਲਾ ਲਿਆ ਕਿ ਅੱਜ ਹੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਨਰਿੰਦਰ ਕੁਮਾਰ, ਨੰਬਰਦਾਰ ਯੁਵਰਾਜ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਤਿਲਕ ਰਾਜ ਭਟੋਆ, ਸਾਬਕਾ ਸਰਪੰਚ ਵਿਜੇ ਕੁਮਾਰ, ਠਾਕੁਰ ਹਰਦੀਪ ਸਿੰਘ ਟੋਨੀ ਵਾਈਸ ਬਲਾਕ ਪ੍ਰਧਾਨ ਦਰਸ਼ੋਪੁਰ, ਰਮੇਸ਼ ਕੁਮਾਰ, ਰਾਮ ਮੂਰਤੀ, ਠਾਕੁਰ ਬੱਬਲੀ ਸ਼ਾਦੀਪੁਰ, ਸੋਹਨ ਸਿੰਘ ਨਰਾਇਣਪੁਰ, ਮੁਕੇਸ਼ ਕੁਮਾਰ ਜਨਰਲ ਸੈਕਟਰੀ, ਪੰਚ ਰਮਨ ਦੋਲਾ, ਪੰਚ ਸੰਨੀ, ਕੁਲਦੀਪ ਰਾਜ ਭਾਊ, ਸਾਬਕਾ ਸਰਪੰਚ ਮਨਜੀਤ ਸਿੰਘ ਨਰਾਇਣਪੁਰ, ਰਮੇਸ਼ ਕੁਮਾਰ ਜਾਨੀ ਚੱਕ, ਡਿੰਪੀ ਸਾਬਕਾ ਸਰਪੰਚ ਕਥਲੌਰ, ਸਾਬਕਾ ਸਰਪੰਚ ਬਕਨੌਰ ਭਾਰਤ ਭੂਸ਼ਨ ਸੈਣੀ ਆਦਿ ਹਾਜ਼ਰ ਸਨ |