ਮਾਧੋਪੁਰ, 3 ਸਤੰਬਰ (ਮਹਿਰਾ)-ਭਾਈ ਘਨੱਈਆ ਚੈਰੀਟੇਬਲ ਸੁਸਾਇਟੀ ਵਲੋਂ ਮਹੀਨਾਵਾਰ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਣੀਪੁਰ ਮੁਹੱਲਾ ਸੰਧੂਆਂ (ਪੁਰਾਤਨ) ਵਿਖੇ ਕਰਵਾਇਆ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ (ਬੱਲਾ) ਤੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ | ਉਪਰੰਤ ਸੋਦਰ ਜੀ ਦੇ ਪਾਠ ਦੇ ਭੋਗ ਪਾਏ ਗਏ | ਭਾਈ ਜਗਮੀਤ ਸਿੰਘ ਤੇ ਪਿ੍ਤਪਾਲ ਨੇ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕੀਤਾ | ਪੰਥ ਦੇ ਮਹਾਨ ਪ੍ਰਚਾਰਕ ਭਾਈ ਸਰਤਾਜ ਸਿੰਘ (ਬਾਗੀ) ਨੇ ਚੱਲ ਰਹੀ 4 ਲਾਵਾਂ ਦੀ ਕਥਾ ਕੀਤੀ | ਉਨ੍ਹਾਂ ਸੰਗਤਾਂ ਨੰੂ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਲੈਕ: ਸੁੱਚਾ ਸਿੰਘ, ਹਰਜਿੰਦਰ ਸਿੰਘ, ਹਰਬਖ਼ਸ਼ ਸਿੰਘ, ਜੇ.ਈ. ਜਸਵਿੰਦਰ ਸਿੰਘ, ਪਿ੍ੰਸੀਪਲ ਜਸਵੀਰ ਸਿੰਘ, ਸਵਰਨ ਸਿੰਘ, ਮਦਨ ਸਿੰਘ, ਬਲਵਿੰਦਰ ਸਿੰਘ, ਸਿਲੰਦਰ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸੀ | ਆਈ ਹੋਈ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ |