24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 159ਵੇਂ ਦਿਨ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 04-09-2025
ਸ਼ਾਹਪੁਰ ਕੰਢੀ, 3 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੱਖੀ ਲੜੀਵਾਰ ਭੁੱਖ ਹੜਤਾਲ 159ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲਿਆਂ 'ਚ ਲੇਖ ਰਾਜ ਪੁੱਤਰ ਤਰਲੋਕ ਚੰਦ, ਰਾਜ ਕੁਮਾਰ ਪੁੱਤਰ ਸਰਦਾਰੀ ਲਾਲ, ਯੁਵਰਾਜ ਸਿੰਘ ਪੁੱਤਰ ਬਲਬੀਰ ਸਿੰਘ, ਕੇਵਲ ਸਿੰਘ ਪੁੱਤਰ ਮੇਹਰ ਸਿੰਘ ਤੇ ਉਂਕਾਰ ਸਿੰਘ ਪੁੱਤਰ ਸੰਤੋਖ ਸਿੰਘ ਸ਼ਾਮਿਲ ਸਨ | ਭੱੁਖ ਹੜਤਾਲ ਨੰੂ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਭੁੱਖ ਹੜਤਾਲ ਉਪਰ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਪਹੁੰਚੇ | ਉਨ੍ਹਾਂ ਭੁੱਖ ਹੜਤਾਲੀਆਂ ਨੰੂ ਯਕੀਨ ਦਿਵਾਇਆ ਕਿ ਭਾਜਪਾ ਭੁੱਖ ਹੜਤਾਲੀਆਂ ਦੀ ਹਰ ਸੰਭਵ ਸਹਾਇਤਾ ਕਰੇਗੀ ਤੇ ਮੰਗਾਂ ਮੰਨੇ ਜਾਣ ਤੱਕ ਪੂਰਾ ਸਾਥ ਦੇਵੇਗੀ | ਇਸ ਮੌਕੇ ਧਰਮਿੰਦਰ ਸਿੰਘ ਸ਼ੇਰੂ, ਰਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਪਠਾਨੀਆ, ਜਗਦੀਸ਼ ਰਾਜ, ਰਾਮ ਮੂਰਤੀ, ਰਾਹੁਲ ਕੁਮਾਰ, ਵਿਜੇ ਕੁਮਾਰ, ਦਰਸ਼ਨ ਲਾਲ, ਅਮਨਦੀਪ, ਅਸ਼ੋਕ ਕੁਮਾਰ, ਰਾਜ ਕੁਮਾਰ, ਵਿਕਾਸ ਕੁਮਾਰ, ਬਲਵੰਤ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਢਾਕੀ ਵੈਲਫੇਅਰ ਸੁਸਾਇਟੀ ਵਲੋਂ ਕੈਂਸਰ ਮਰੀਜ਼ ਨੂੰ ਦਿੱਤੀ ਵਿੱਤੀ ਸਹਾਇਤਾ ਅਗਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਗੁਰਮਤਿ ਸਮਾਗਮ
Ad Position 24