24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਹੜ੍ਹ ਪੀੜਤਾਂ ਨੂੰ ਟੁੱਟੇ ਮਕਾਨਾਂ ਲਈ ਤਰਪਾਲਾਂ ਤੇ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 04-09-2025
ਸੁਜਾਨਪੁਰ, 3 ਸਤੰਬਰ (ਜਗਦੀਪ ਸਿੰਘ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ 'ਚ ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਬਣਾਈ ਗਈ ਜੂਡੀਸ਼ੀਅਲੀ ਕਮੇਟੀ ਵਲੋਂ ਕੀਤੇ ਗਏ ਸਰਵੇ ਦੇ ਮੁਤਾਬਿਕ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ-ਵੱਖ ਜਗ੍ਹਾ 'ਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ, ਉੱਥੇ ਹੀ ਜ਼ਿਲੇ੍ਹ ਦੇ ਕਸਬਾ ਸੁਜਾਨਪੁਰ ਵਿਚ ਜਿਸ ਦਾ ਮਕਾਨ ਹੜ੍ਹ ਦੇ ਚੱਲਦੇ ਟੁੱਟ ਗਿਆ ਸੀ, ਉਨ੍ਹਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਤੇ ਰਾਸ਼ਨ ਮੁਹੱਈਆ ਕਰਵਾਇਆ ਗਿਆ | ਇਸੇ ਹੀ ਤਰ੍ਹਾਂ ਕਈ ਜਗ੍ਹਾ ਜ਼ਿਲੇ੍ਹ 'ਚ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਵੀ ਵੰਡਿਆ ਗਿਆ | ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਕਮੇਟੀਆਂ ਗਠਿਤ ਕੀਤੀਆਂ ਗਈ ਹਨ, ਜੋ ਪੂਰੇ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨਗੀਆਂ ਤੇ ਪੱਕੇ ਤੌਰ 'ਤੇ ਸਹਾਇਤਾ ਲਈ ਪ੍ਰਸ਼ਾਸਨ ਨੂੰ ਵੀ ਲਿਖਿਆ ਜਾਵੇਗਾ | ਇਸ ਮੌਕੇ ਸੀ.ਜੇ.ਐਮ. ਰੁਪਿੰਦਰ ਸਿੰਘ, ਚੀਫ਼ ਡਿਫੈਂਸ ਕੌਂਸਲ ਪ੍ਰਭਦੀਪ ਸਿੰਘ ਸੰਧੂ, ਪੀ.ਐਲ.ਵੀ. ਵਿਨੋਦ ਕੁਮਾਰ, ਅਮਰੀਕ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਦਾ ਭੁੱਖ ਹੜਤਾਲ ਦਾ ਐਕਸ਼ਨ ਮੁਲਤਵੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਢਾਕੀ ਵੈਲਫੇਅਰ ਸੁਸਾਇਟੀ ਵਲੋਂ ਕੈਂਸਰ ਮਰੀਜ਼ ਨੂੰ ਦਿੱਤੀ ਵਿੱਤੀ ਸਹਾਇਤਾ
Ad Position 24