24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੱਲ੍ਹ ਦਾ ਭੁੱਖ ਹੜਤਾਲ ਦਾ ਐਕਸ਼ਨ ਮੁਲਤਵੀ

Ad Position 21
No active advertisement
ਅਜੀਤ ਡੈਸਕ 04-09-2025
ਤਿੱਬੜ, 3 ਸਤੰਬਰ (ਭੁਪਿੰਦਰ ਸਿੰਘ ਬੋਪਾਰਾਏ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਭਰ ਵਿਚ 5 ਸਤੰਬਰ ਨੰੂ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਪਰ ਦਿੱਤੇ ਗਏ ਭੁੱਖ ਹੜਤਾਲ ਦੇ ਐਕਸ਼ਨ ਨੰੂ ਪੰਜਾਬ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਮਨਜੋਤ ਸਿੰਘ ਕਾਹਲੋਂ, ਅੰਕਿਤ ਸ਼ਰਮਾ ਤੇ ਹਰਪਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਹੁਣ ਇਹ ਐਕਸ਼ਨ 1 ਅਕਤੂਬਰ ਨੰੂ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਭੁੱਖ ਹੜਤਾਲ ਦੇ ਰੂਪ ਵਿਚ ਕੀਤਾ ਜਾਵੇਗਾ | ਇਸ ਮੌਕੇ ਸਮੁੱਚਾ ਪੰਜਾਬ ਔਖੀ ਘੜੀ ਵਿਚੋਂ ਲੰਘ ਰਿਹਾ ਹੈ, ਇਸ ਲਈ ਸਮੂਹ ਮੁਲਾਜ਼ਮਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੀ ਘੜੀ ਵਿਚ ਹੜ੍ਹ ਪੀੜਤਾਂ ਦਾ ਸਹਾਰਾ ਬਣ ਕੇ ਕੁਦਰਤੀ ਆਫ਼ਤਾਂ ਨਾਲ ਬਣਦੇ ਜਾ ਰਹੇ ਬਦਤਰ ਹਾਲਾਤਾਂ ਨਾਲ ਲੜੀਏ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਹੋਣ ਤੱਕ ਇਹ ਲੜਾਈ ਜਾਰੀ ਰੱਖਾਂਗੇ | ਇਸ ਮੌਕੇ ਪ੍ਰੇਮ ਸਿੰਘ ਸੁਲਤਾਨਪੁਰ, ਦੇਵਰਾਜ ਹੰਸ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਅਜੇ ਕੁਮਾਰ, ਮਨੀਸ਼ ਚੌਧਰੀ, ਰਜਵਿੰਦਰ ਦੇਵੀ, ਸੁਮਨ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਜੀਵਨਜੋਤ ਕੌਰ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਲਈ ਫ਼ੀਡ ਦੀ ਸੇਵਾ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਹੜ੍ਹ ਪੀੜਤਾਂ ਨੂੰ ਟੁੱਟੇ ਮਕਾਨਾਂ ਲਈ ਤਰਪਾਲਾਂ ਤੇ ਰਾਸ਼ਨ ਵੰਡਿਆ
Ad Position 24