ਡੇਹਰੀਵਾਲ ਦਰੋਗਾ, 5 ਸਤੰਬਰ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਡੇਹਰੀਵਾਲ ਦਰੋਗਾ ਤੋਂ ਨਗਰ ਨਿਵਾਸੀਆਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਆਟਾ, ਕਣਕ, ਦਾਲ, ਚੌਲ, ਖੰਡ, ਚਾਹ ਪੱਤੀ, ਰਸ, ਤੂੜੀ ਦੀਆਂ ਟਰਾਲੀਆਂ ਲੈ ਕੇ ਰਵਾਨਾ ਹੋਏ ਸਰਪੰਚ ਜਗਤਾਰ ਸਿੰਘ ਡੇਹਰੀਵਾਲ ਦਰੋਗਾ ਤੇ ਮਨਿੰਦਰਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਪੀੜਤਾਂ ਲਈ ਰਾਹਤ ਸਮੱਗਰੀ ਉਨ੍ਹਾਂ ਦੇ ਪਿੰਡ ਵਲੋਂ ਅੱਜ ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ 'ਚ ਜਿਨ੍ਹਾਂ ਦੇ ਘਰ, ਫਸਲਾਂ ਤੇ ਪਸ਼ੂਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇਗੀ | ਪਿੰਡ ਵਾਸੀਆਂ ਵਲੋਂ ਵੱਡੇ ਦਿਲ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ | ਇਸ ਮੌਕੇ ਸਰਪੰਚ ਜਗਤਾਰ ਸਿੰਘ ਘੁੰਮਣ, ਬਿਕਰਮਜੀਤ ਸਿੰਘ ਧਾਲੀਵਾਲ, ਮਨਿੰਦਰਪਾਲ ਸਿੰਘ ਘੁੰਮਣ, ਸਰਤਾਜ ਸਿੰਘ ਘੁੰਮਣ, ਅੰਮਿ੍ਤ ਘੁੰਮਣ, ਗੁਰਮਿਲਨ ਸਿੰਘ ਕਾਹਲੋਂ, ਪ੍ਰਤਾਪ ਸਿੰਘ ਜੌਹਲ, ਬੱਲੀ ਜੌਹਲ, ਮਨਿੰਦਰ ਸਿੰਘ ਜੌਹਲ, ਮਹਿਕਲ ਮਸੀਹ, ਕੁਲਵੰਤ ਸਿੰਘ ਖਹਿਰਾ ਆਦਿ ਹਾਜ਼ਰ ਸਨ |