05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਅਰਸ਼ਦੀਪ ਨੇ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ <br/>

Ad Position 21
repet_subhas-goyals [Copy P29]
ਜੇਤੂ ਵਿਦਿਆਰਥੀਆਂ ਨਾਲ ਪਿ੍ੰਸੀਪਲ ਹਿੱਤਾਂਨਸ਼ੂ ਕੁਮਾਰ | ਤਸਵੀਰ : ਸੰਧੂ <br/> 24-09-2025
ਪਠਾਨਕੋਟ, 23 ਸਤੰਬਰ (ਸੰਧੂ)-ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ 12ਵੀਂ ਜ਼ਿਲ੍ਹਾ ਸਕੂਲ ਖੇਡਾਂ ਦੇ ਹਿੱਸੇ ਵਜੋਂ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਹਿੱਸਾ ਲਿਆ | ਇਹ ਮੁਕਾਬਲਾ ਪਠਾਨਕੋਟ ਸ਼ਹਿਰ 'ਚ ਆਯੋਜਿਤ ਕੀਤਾ ਗਿਆ ਸੀ, ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਅਰਸ਼ਦੀਪ ਨੇ ਅੰਡਰ-19 ਵਰਗ 'ਚ ਸੋਨ ਤਗਮਾ ਜਿੱਤਿਆ, ਜਿਸ ਨਾਲ ਸਕੂਲ ਤੇ ਉਸ ਦੇ ਮਾਪਿਆਂ ਦਾ ਮਾਣ ਵਧਿਆ | ਉਸ ਨੇ ਰਾਜ ਪੱਧਰੀ ਮੁਕਾਬਲੇ ਲਈ ਆਪਣੀ ਚੋਣ ਵੀ ਪੱਕੀ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਅਕਸ਼ੈ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ ਤੇ ਪਿ੍ੰਸੀਪਲ ਡਾ: ਹਿਤਾਂਸ਼ੂ ਕੁਮਾਰ ਦੁਆਰਾ ਸਕੂਲ 'ਚ ਵਿਦਿਆਰਥੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸਕੂਲ ਦੇ ਕੋਚ ਮਨੀਸ਼ ਨੇ ਵਿਦਿਆਰਥੀ ਦੀ ਸਖ਼ਤ ਮਿਹਨਤ ਤੇ ਸਮਰਪਣ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਹਿਤਾਂਸ਼ੂ ਕੁਮਾਰ ਨੇ ਜੇਤੂ ਵਿਦਿਆਰਥੀ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜੰਗਲੀ ਜਾਨਵਰ ਕਰ ਰਹੇ ਹਨ ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਬਰਬਾਦ <br/> ਅਗਲੀ ਖ਼ਬਰ ਸਵੱਛਤਾ ਹੀ ਸੇਵਾ 2025 ਤਹਿਤ ਕਰਵਾਇਆ ਸਮਾਗਮ <br/>
Ad Position 24