06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੰਗਲੀ ਜਾਨਵਰ ਕਰ ਰਹੇ ਹਨ ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਬਰਬਾਦ <br/>

Ad Position 21
repet_subhas-goyals [Copy P29]
ਬਰਬਾਦ ਹੋਈ ਫ਼ਸਲ ਦਿਖਾਉਂਦੇ ਹੋਏ ਕਿਸਾਨ | ਤਸਵੀਰ : ਰਣਜੀਤ ਸਿੰਘ <br/> 24-09-2025
ਸ਼ਾਹਪੁਰ ਕੰਢੀ, 23 ਸਤੰਬਰ (ਰਣਜੀਤ ਸਿੰਘ)-ਕੰਢੀ ਇਲਾਕੇ ਦੇ ਕਿਸਾਨ ਜੰਗਲੀ ਜਾਨਵਰਾਂ ਤੋਂ ਡਾਢੇ ਪ੍ਰੇਸ਼ਾਨ ਹਨ | ਜੰਗਲੀ ਜਾਨਵਰ ਸੂਰ, ਬਾਂਦਰ ਪੱਕੀਆਂ ਫ਼ਸਲਾਂ ਬਰਬਾਦ ਕਰ ਰਹੇ ਹਨ | ਪਿੰਡ ਮੱਟੀ, ਕੋਟ, ਜੁੱਗਥਾ ਹਲੇਡ ਆਦਿ ਪਿੰਡਾਂ ਦੇ ਕਿਸਾਨ ਸੁਰਜਨ ਸਿੰਘ, ਵਿਸ਼ਾਲ ਸਿੰਘ, ਮਹਿੰਦਰ ਸਿੰਘ, ਮਲਕੀਅਤ ਸਿੰਘ, ਜਗਵੀਰ ਸਿੰਘ ਆਦਿ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ | ਰਾਤ ਸਮੇਂ ਜੰਗਲੀ ਸੂਰ ਝੁੰਡ ਬਣਾ ਕੇ ਆਉਂਦੇ ਹਨ ਤੇ ਮੱਕੀ ਦੀ ਪੱਕੀ ਫਸਲ ਬਰਬਾਦ ਕਰ ਦਿੰਦੇ ਹਨ | ਦਿਨ ਦੇ ਸਮੇਂ ਬਾਂਦਰਾਂ ਨੇ ਖੌਫ ਮਚਾਇਆ ਹੁੰਦਾ ਹੈ | ਜਦੋਂ ਵੀ ਰਣਜੀਤ ਸਾਗਰ ਡੈਮ ਦੇ ਝੀਲ ਵਿਚ ਪਾਣੀ ਵੱਧ ਜਾਂਦਾ ਹੈ ਤਾਂ ਜੰਗਲੀ ਜਾਨਵਰ ਪਿੰਡ 'ਚ ਮੂੰਹ ਕਰ ਲੈਂਦੇ ਹਨ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿਹੜੀਆਂ ਜ਼ਮੀਨਾਂ ਜੰਗਲਾਂ ਦੇ ਨਜ਼ਦੀਕ ਹਨ, ਵਿਭਾਗ ਉਨ੍ਹਾਂ ਥਾਵਾਂ 'ਤੇ ਕੰਡਿਆਲੀ ਤਾਰ ਲਗਵਾਏ ਤਾਂ ਜੋ ਜੰਗਲੀ ਜਾਨਵਰ ਖੇਤਾਂ ਵੱਲ ਨਾ ਆ ਸਕਣ |

Ad Position 22
No active advertisement
ਪਿਛਲੀ ਖ਼ਬਰ ਲੀਲਾਵੰਤੀ ਮੈਮੋਰੀਅਲ ਬੀ.ਜੀ. ਬਲਾਜ਼ਮ ਸਕੂਲ ਭਾਗੋਵਾਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਏ.ਐਂਡ.ਐਮ. ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਅਰਸ਼ਦੀਪ ਨੇ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ <br/...
Ad Position 24