ਆਯੁਰਵੈਦਿਕ ਡਿਸਪੈਂਸਰੀ ਭੋਆ ਵਿਖੇ ਮੁਫ਼ਤ ਆਯੁਰਵੈਦਿਕ ਸਪੈਸ਼ਲ ਕੈਂਪ
ਅਜੀਤ ਡੈਸਕ
24-09-2025
ਨਰੋਟ ਮਹਿਰਾ, 23 ਸਤੰਬਰ (ਰਾਜ ਕੁਮਾਰੀ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਖੇ 10ਵਾਂ ਆਯੁਰਵੈਦਾਂ ਡੇਅ ਮਨਾਇਆ ਗਿਆ | ਜਿਸ ਅਧੀਨ ਆਯੁਰਵੈਦਿਕ ਡਿਸਪੈਂਸਰੀ ਭੋਆ ਵਿਖੇ ਮੁਫ਼ਤ ਆਯੁਰਵੈਦਿਕ ਸਪੈਸ਼ਲ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ: ਸੁਰਿੰਦਰ ਪਾਲ ਕੌਰ ਵਲੋਂ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਠਾਨਕੋਟ ਡਾ: ਸੁਰਿੰਦਰ ਪਾਲ ਕੌਰ, ਸੁਪਰਡੈਂਟ ਗੁਰਮੀਤ ਸਿੰਘ, ਜਤਿਨ ਸ਼ਰਮਾ, ਸੀਨੀਅਰ ਸਹਾਇਕ ਅੰਕੁਸ਼ ਸ਼ਰਮਾ, ਕਲਰਕ ਤੋਂ ਇਲਾਵਾ ਡਾ: ਵਿਕਰਮ, ਡਾ: ਰਜਿੰਦਰ, ਡਾ: ਸਚਿਨ ਗੁਪਤਾ, ਡਾ: ਮਾਲਤੀ ਰਾਣਾ, ਡਾ: ਨਮਿਤਾ, ਅਭਿਸ਼ੇਕ ਸ਼ਰਮਾ, ਉਪਵੈਦ ਅਤੇ ਸੰਦੀਪ ਕੁਮਾਰ ਉਪਵੈਦ ਆਦਿ ਨੇ ਹਿੱਸਾ ਲਿਆ |