06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੀਨੀਅਰ ਡਿਪਟੀ ਮੇਅਰ ਨੇ ਰਾਮ ਲੀਲ੍ਹਾ ਦਾ ਕੀਤਾ ਉਦਘਾਟਨ <br/>

Ad Position 21
repet_subhas-goyals [Copy P29]
ਸ੍ਰੀ ਰਾਮ ਕਲਾ ਮੰਚ ਵਲੋਂ ਆਯੋਜਿਤ ਹਵਨਯੱਗ 'ਚ ਭਾਗ ਲੈਂਦੇ ਹੋਏ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਤੇ ਹੋਰ ਪਤਵੰਤੇ | ਤਸਵੀਰ : ਸੰਧੂ <br/> 24-09-2025
ਪਠਾਨਕੋਟ, 23 ਸਤੰਬਰ (ਸੰਧੂ)-ਸ੍ਰੀ ਰਾਮ ਕਲਾ ਮੰਚ ਵਲੋਂ ਸ਼ਹਿਰ ਦੇ ਸਭ ਤੋਂ ਵੱਡੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਚ ਪ੍ਰਧਾਨ ਜਸਬੀਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਨਿਗਮ ਪਠਾਨਕੋਟ ਦੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਰਿਬਨ ਕੱਟ ਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ | ਰਾਮ-ਲੀਲ੍ਹਾ ਮੰਚਨ ਦੇ ਇਸ ਸ਼ੁੱਭ ਮੌਕੇ ਆਯੋਜਿਤ ਹਵਨ-ਯੱਗ ਕਰਨ ਲਈ ਸ਼ਹਿਰ ਦੀ ਇਕ ਪ੍ਰਮੁੱਖ ਵਾਤਾਵਰਨ ਸੰਸਥਾ ਨਿਰਮਾਣ ਦ ਹੈਲਪਿੰਗ ਹੈਂਡਸ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ | ਪ੍ਰੋਡਕਸ਼ਨ ਟੀਮ ਦੇ ਅਧਿਕਾਰੀਆਂ ਸ੍ਰੀ ਰਾਮ ਕਲਾ ਮੰਚ ਦੇ ਮੈਂਬਰਾਂ ਤੇ ਮੁੱਖ ਮਹਿਮਾਨ ਵਿਕਰਮ ਮਹਾਜਨ ਨੇ ਸਾਂਝੇ ਤੌਰ 'ਤੇ ਹਵਨ ਯੱਗ ਵਿਚ ਆਹੂਤੀਆਂ ਪਾ ਕੇ ਰਾਮ-ਲੀਲ੍ਹਾ ਦਾ ਉਦਘਾਟਨ ਕੀਤਾ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਲੋਕ ਅਕਸਰ ਗ਼ਲਤੀ ਨਾਲ ਜਾਂ ਆਪਣੇ ਆਮ ਵਿਵਹਾਰ 'ਚ ਰਾਮ-ਲੀਲ੍ਹਾ ਨੂੰ ਨਾਟਕ ਕਹਿੰਦੇ ਹਨ | ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਾਮ-ਲੀਲ੍ਹਾ ਦਾ ਮੰਚਨ ਕਰਨਾ ਸਾਡੀ ਸੱਚੀ, ਸਦੀਵੀਂ ਸਭਿਆਚਾਰ ਨੂੰ ਪੇਸ਼ ਕਰਦਾ ਹੈ | ਸ੍ਰੀ ਰਾਮ ਕਲਾ ਮੰਚ ਦੇ ਅਹੁਦੇਦਾਰਾਂ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੰਜੀਵ ਮਹਾਜਨ, ਸੀਨੀਅਰ ਮੀਤ ਪ੍ਰਧਾਨ ਵਿਜੇ ਰਾਣਾ, ਕੈਸ਼ੀਅਰ ਵਿਕਾਸ ਚੋਪੜਾ, ਸਤੀਸ਼ ਮਹਾਜਨ, ਮੀਡੀਆ ਸਲਾਹਕਾਰ ਸੰਜੀਵ ਘਈ, ਜਨਰਲ ਸਕੱਤਰ ਸੁਨੀਲ ਮਹਾਜਨ, ਡਾ: ਤਰਸੇਮ ਸਿੰਘ, ਡਾ: ਐਮ.ਐਲ. ਅੱਤਰੀ, ਐਸ.ਐਲ. ਗੁਪਤਾ, ਪ੍ਰੋਜੈਕਟ ਚੇਅਰਮੈਨ ਕੁਲਵੰਤ ਸਿੰਘ ਅਤੇ ਰਾਮ ਕਲਾ ਮੰਚ ਦੇ ਡਾਇਰੈਕਟਰ ਪੰਕਜ ਚੌਧਰੀ, ਖ਼ਜ਼ਾਨਚੀ ਰਾਜੀਵ ਚੌਧਰੀ, ਰਾਜੀਵ ਚੌਧਰੀ, ਸ. ਚੌਧਰੀ, ਰਮਨ ਡੋਗਰਾ, ਮਨੋਹਰ ਲਾਲ ਸਭਾ, ਨਰਿੰਦਰ ਕੁਮਾਰ, ਰਾਹੁਲ ਵਰਮਾ, ਰਾਕੇਸ਼ ਸ਼ਰਮਾ, ਕਰਨਪ੍ਰੀਤ ਲਵਲੀ, ਲਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਗੁਰਬਚਨ ਸਿੰਘ ਨੇ ਸੰਭਾਲਿਆ ਸੀ.ਐਚ.ਸੀ. ਸੁਜਾਨਪੁਰ ਦੇ ਐਸ.ਐਮ.ਓ. ਦਾ ਅਹੁਦਾ <br/> ਅਗਲੀ ਖ਼ਬਰ ਆਯੁਰਵੈਦਿਕ ਡਿਸਪੈਂਸਰੀ ਭੋਆ ਵਿਖੇ ਮੁਫ਼ਤ ਆਯੁਰਵੈਦਿਕ ਸਪੈਸ਼ਲ ਕੈਂਪ
Ad Position 24