06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ <br/>

Ad Position 21
repet_subhas-goyals [Copy P29]
ਫੜਿਆ ਗਿਆ ਭਗੌੜਾ ਪੁਲਿਸ ਪਾਰਟੀ ਨਾਲ | ਤਸਵੀਰ: ਵਿਨੋਦ <br/> 24-09-2025
ਪਠਾਨਕੋਟ, 23 ਸਤੰਬਰ (ਵਿਨੋਦ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਪੀ.ਓ. ਸਟਾਫ਼ ਪਠਾਨਕੋਟ ਵਲੋਂ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਨੇ ਕਿ ਮੁਕੱਦਮਾ ਨੰਬਰ 60 ਮਿਤੀ 12-5-2018 ਥਾਣਾ ਡਵੀਜ਼ਨ ਨੰਬਰ ਦੋ ਵਿਚ ਧਾਰਾ 42, 52ਏ ਪ੍ਰੋਵੀਜ਼ਨਲ ਐਕਟ ਤਹਿਤ ਅਜੇ ਕੁਮਾਰ ਵਾਸੀ ਵਾਰਡ ਨੰਬਰ-8 ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਪਠਾਨਕੋਟ ਦੀ ਅਦਾਲਤ ਵਲੋਂ ਧਾਰਾ 299 ਸੀ.ਆਰ.ਪੀ.ਸੀ. ਤਹਿਤ ਭਗੌੜਾ ਐਲਾਨਿਆ ਗਿਆ ਸੀ | ਮੁਲਜ਼ਮ ਕਾਫ਼ੀ ਸਮੇਂ ਤੋਂ ਫ਼ਰਾਰ ਸੀ | ਪੁਲਿਸ ਪਾਰਟੀ ਜਿਸ ਵਿਚ ਐਸ.ਆਈ. ਰਵਿੰਦਰ ਕੁਮਾਰ ਇੰਚਾਰਜ ਪੀ.ਓ. ਸਟਾਫ਼, ਏ.ਐਸ.ਆਈ. ਬਲਕਾਰ ਸਿੰਘ, ਹੈਡ ਕਾਂਸਟੇਬਲ ਰੋਹਿਤ ਕੁਮਾਰ ਸ਼ਾਮਿਲ ਸਨ, ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਫ਼ਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਆਰੀਆ ਮਹਿਲਾ ਕਾਲਜ ਦੇ ਭੂਗੋਲ ਵਿਭਾਗ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਨੇ ਬਾਰਠ ਸਾਹਿਬ ਤੋਂ ਸੁਕਾਲਗੜ੍ਹ ਤੱਕ ਬਣਾਏ ਜਾਣ ਵਾਲੇ ਮਾਰਗ ਦਾ ਰੱਖਿਆ ਨੀਂਹ ਪੱਥਰ <br/>...
Ad Position 24