ਪਠਾਨਕੋਟ, 26 ਸਤੰਬਰ (ਵਿਨੋਦ/ਸੰਧੂ)-ਪਿ੍ੰਸੀਪਲ/ਹੈੱਡਮਾਸਟਰ ਕੇਡਰ ਯੂਨੀਅਨ ਪਠਾਨਕੋਟ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਿੰਦਰ ਸੈਣੀ ਪਿ੍ੰਸੀਪਲ ਡਾਈਟ ਦੀ ਅਗਵਾਈ ਹੇਠ ਅਸਿਸਟੈਂਟ ਕਮਿਸ਼ਨਰ (ਜ) ਵਿਕਰਮਜੀਤ ਸਿੰਘ ਨੂੰ ਮਿਲਿਆ ਤੇ ਉਨ੍ਹਾਂ ਨੂੰ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਏ ਦਾ ਬੈਂਕ ਡਰਾਫਟ ਭੇਟ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੌਜੂਦ ਸਨ | ਜਾਣਕਾਰੀ ਦਿੰਦਿਆਂ ਯੂਨੀਅਨ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਹਰਿੰਦਰ ਸੈਣੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਵਿਚ ਭਾਰੀ ਹੜ੍ਹ ਆਏ ਹਨ | ਪਿ੍ੰਸੀਪਲ/ਹੈੱਡਮਾਸਟਰ ਕੇਡਰ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤਾਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ | ਜਿਸ ਦਾ ਬੈਂਕ ਡਰਾਫਟ ਅਸਿਸਟੈਂਟ ਕਮਿਸ਼ਨਰ (ਜ) ਪਠਾਨਕੋਟ ਵਿਕਰਮਜੀਤ ਸਿੰਘ ਨੂੰ ਮੁੱਖ ਮੰਤਰੀ ਰੰਗਲਾ ਪੰਜਾਬ ਰਾਹਤ ਕੋਸ਼ ਵਿਚ ਜਮ੍ਹਾਂ ਕਰਵਾਉਣ ਲਈ ਦਿੱਤਾ ਗਿਆ ਹੈ | ਇਸ ਮੌਕੇ ਡੀ.ਐਸ.ਐਮ. ਪਿ੍ੰਸੀਪਲ ਬਲਵਿੰਦਰ ਕੁਮਾਰ, ਪਿ੍ੰਸੀਪਲ ਅਜੇ ਗੁਪਤਾ, ਪਿ੍ੰਸੀਪਲ ਰਾਕੇਸ਼ ਮਹਾਜਨ, ਪਿ੍ੰਸੀਪਲ ਰਾਜੇਂਦਰ ਸਿੰਘ, ਪਿ੍ੰਸੀਪਲ ਤਾਜ ਸਿੰਘ, ਹੈੱਡਮਾਸਟਰ ਰਾਜ ਮੋਹਨ ਆਦਿ ਹਾਜ਼ਰ ਸਨ |