15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲਾਲੋਤਰਾ ਭਾਈਚਾਰੇ ਵਲੋਂ ਪਿੰਡ ਸਾਲੋਵਾਲ ਵਿਖੇ ਛਿੰਝ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 27-09-2025
ਤਾਰਾਗੜ੍ਹ, 26 ਸਤੰਬਰ (ਸੋਹਨ ਲਾਲ)-ਲਾਲੋਤਰਾ ਭਾਈਚਾਰੇ ਵਲੋਂ ਮੇਲਾ ਕਮੇਟੀ ਪ੍ਰਧਾਨ ਰਾਜ ਸਿੰਘ ਬੱਬੂ ਮਲਕਾਣਾ ਤੇ ਸਰਪੰਚ ਮੁਨੀਸ਼ ਰਾਣਾ ਮੁੰਨਾ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ | ਸੂਬੇ ਦੇ ਪ੍ਰਸਿੱਧ ਅਖਾੜਿਆਂ ਦੇ ਪ੍ਰਸਿੱਧ ਪਹਿਲਵਾਨਾਂ ਸਮੇਤ 200 ਪਹਿਲਵਾਨਾਂ ਨੇ ਹਿੱਸਾ ਲਿਆ | ਪਹਿਲਵਾਨਾਂ ਨੇ ਛਿੰਝ ਦੇ ਪਹਿਲੇ ਦਿਨ ਵੀ ਪਸੀਨਾ ਵਹਾਇਆ | ਦੂਜੇ ਦਿਨ ਰਾਜੂ ਫ਼ੌਜੀ ਤੇ ਵਿਜੇ ਪਹਿਲਵਾਨ ਨੇ ਮੁੱਖ ਭੂਮਿਕਾ ਨਿਭਾਈ | ਛਿੰਝ ਮੇਲੇ 'ਚ ਰਾਜੂ ਪਹਿਲਵਾਨ ਤੇ ਵਿਕਰਮ ਦਿੱਲੀ ਪਹਿਲਵਾਨ ਵਿਚਕਾਰ ਮਾਲੀ ਕੁਸ਼ਤੀ ਮੈਚ ਹੋਇਆ | ਦੋਵਾਂ ਪਹਿਲਵਾਨਾਂ ਨੇ ਮਾਲੀ ਕੁਸ਼ਤੀ ਦਾ ਖ਼ਿਤਾਬ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਰਾਜੂ ਫ਼ੌਜੀ ਨੇ ਵਿਕਰਮ ਦਿੱਲੀ ਨੂੰ ਹਰਾ ਕੇ ਮਾਲੀ ਕੁਸ਼ਤੀ ਦਾ ਖ਼ਿਤਾਬ ਜਿੱਤਿਆ | ਇਸ ਮੌਕੇ ਛਿੰਝ ਮੇਲਾ ਕਮੇਟੀ ਵਲੋਂ ਮਾਲੀ ਕੁਸ਼ਤੀ ਦੇ ਜੇਤੂ ਪਹਿਲਵਾਨ ਰਾਜੂ ਨੂੰ 91,000 ਰੁਪਏ ਤੇ ਉਪ ਜੇਤੂ ਪਹਿਲਵਾਨ ਨੂੰ 61,000 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਬੱਬੂ ਮਲਕਾਣਾ ਤੇ ਸਰਪੰਚ ਮਨੀਸ਼ ਰਾਣਾ ਨੇ ਕਿਹਾ ਕਿ ਲਾਲੋਤਰਾ ਭਾਈਚਾਰੇ ਵਲੋਂ ਆਯੋਜਿਤ ਕੀਤਾ ਜਾਣ ਵਾਲਾ ਛਿੰਝ ਮੇਲਾ ਪ੍ਰਾਚੀਨ ਸਮੇਂ ਤੋਂ ਚੱਲਿਆ ਆ ਰਿਹਾ ਹੈ | ਇਸ ਮੌਕੇ ਪ੍ਰਧਾਨ ਬਾਬੂ ਮਲਕਾਣਾ, ਸਰਪੰਚ ਮਨੀਸ਼ ਰਾਣਾ, ਸਕੱਤਰ ਮਿੰਟੂ ਠਾਕੁਰ, ਖ਼ਜ਼ਾਨਚੀ ਮਾਸਟਰ ਪੂਰਨ ਸਿੰਘ, ਰਾਜ ਸਿੰਘ, ਵਿਜੇ ਪਹਿਲਵਾਨ, ਰਸ਼ਪਾਲ ਸਿੰਘ, ਠਾਕੁਰ ਗੋਲਡੀ ਠਾਕੁਰਪੁਰ, ਲੱਕੀ ਠਾਕੁਰ, ਸੈਂਡੀ ਠਾਕੁਰ, ਕੁਲਬੀਰ ਠਾਕੁਰ, ਵਿਸ਼ੂ ਠਾਕੁਰ, ਦਲਵੀਰ ਠਾਕੁਰ, ਰਣਵੀਰ, ਦੀਪਕ ਠਾਕੁਰ, ਰਣਵੀਰ ਸਿੰਘ ਠਾਕੁਰ, ਡੀ.ਐਸ. ਰਾਣਾ ਅਤੇ ਖੇਡ ਪ੍ਰੇਮੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੈਮੋਕਰੈਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਵਲੋਂ ਐਸ.ਐਮ.ਓ. ਨੂੰ ਮੰਗ ਪੱਤਰ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਗਰਲਜ਼ ਕਾਲਜ ਰੈੱਡ ਰਿਬਨ ਕਲੱਬ ਨੇ ਏਡਜ਼ ਜਾਗਰੂਕਤਾ ਰੈਲੀ ਕੱਢੀ
Ad Position 24