15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਡੈਮੋਕਰੈਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਵਲੋਂ ਐਸ.ਐਮ.ਓ. ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 27-09-2025
ਘਰੋਟਾ, 26 ਸਤੰਬਰ (ਸੰਜੀਵ ਗੁਪਤਾ)-ਡੈਮੋਕਰੈਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਜਨੀ ਕੁਮਾਰੀ ਦੀ ਰਹਿਨੁਮਾਈ ਹੇਠ ਇਕ ਵਫ਼ਦ ਸੀਨੀਅਰ ਮੈਡੀਕਲ ਅਫ਼ਸਰ ਘਰੋਟਾ ਨੰੂ ਮਿਲਿਆ ਤੇ ਉਨ੍ਹਾਂ ਨੂੰ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ | ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਦੀਪ ਕੁਮਾਰ ਨੂੰ ਮੰਗ ਪੱਤਰ ਦਿੰਦੇ ਜ਼ਿਲ੍ਹਾ ਪ੍ਰਧਾਨ ਰਜਨੀ ਬਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਆਸ਼ਾ ਵਰਕਰਾਂ ਨੂੰ ਘੱਟੋ-ਘੱਟ 18000 ਰੁਪਏ, ਫੈਸੀਲੀਟੇਟਰਾਂ ਨੂੰ ਆਂਗਣਵਾੜੀ ਸੁਪਰਵਾਈਜ਼ਰ ਦੇ ਬਰਾਬਰ ਸਕੇਲ ਦਿੱਤਾ ਜਾਵੇ, ਇਨ੍ਹਾਂ ਦਾ ਈ.ਪੀ.ਐਫ. ਕੱਟਿਆ ਜਾਵੇ, ਫਿਕਸ ਤਨਖਾਹਾਂ ਤੇ ਇੰਨਸੈਂਟਿਵ ਵਿਚ ਵਾਧਾ ਕੀਤਾ ਜਾਵੇ, ਮਾਨ ਤੇ ਟੂਰ ਭੱਤੇ ਵਿਚ ਵਾਧਾ, 10 ਲੱਖ ਦਾ ਮੁਫ਼ਤ ਬੀਮਾ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਆਸ਼ਾ ਵਰਕਰ ਦੀ ਮੌਤ ਦੇ ਉਪਰੰਤ ਪਰਿਵਾਰ ਨੂੰ ਐਕਸ ਗਰੇਸ਼ੀਆ ਗਰਾਂਟ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਮੋਬਾਈਲ, ਵਰਦੀ, ਧਵਾਈ ਭੱਤਾ ਦਿੱਤਾ ਜਾਵੇ, ਬਲਾਕ ਪੱਧਰੀ ਪੋਸਟ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਵਿਭਾਗ ਦੇ ਰੀੜ੍ਹ ਦੀ ਹੱਡੀ ਤੇ ਸਮੇਂ ਦੀਆਂ ਸਰਕਾਰਾਂ ਦੇ ਅਣਦੇਖੀ ਦੇ ਕਾਰਨ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ ਆਸ਼ਾ ਦੇਵੀ, ਕਮਲੇਸ਼ ਕੁਮਾਰੀ, ਰਾਜ ਰਾਣੀ, ਅਨੀਤਾ, ਸੁਖਜਿੰਦਰ ਕੌਰ, ਸ਼ਿਵਾਨੀ, ਸੁਮਨ, ਸੁਸ਼ਮਾ, ਸ਼ੀਲਾ ਦੇਵੀ, ਮੰਜੂ ਬਾਲਾ, ਰੇਖਾ ਦੇਵੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਸਟਾਰ ਦੇਵ ਆਨੰਦ ਦੀ 102ਵੀਂ ਜੈਯੰਤੀ 'ਤੇ ਜੱਦੀ ਪਿੰਡ ਘਰੋਟਾ ਵਿਚ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਲਾਲੋਤਰਾ ਭਾਈਚਾਰੇ ਵਲੋਂ ਪਿੰਡ ਸਾਲੋਵਾਲ ਵਿਖੇ ਛਿੰਝ ਮੇਲਾ ਕਰਵਾਇਆ
Ad Position 24