ਪਠਾਨਕੋਟ, 26 ਸਤੰਬਰ (ਸੰਧੂ)-ਨਗਰ ਨਿਗਮ ਪਠਾਨਕੋਟ ਦੇ ਕਰਮਚਾਰੀਆਂ ਵਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿੱਥੇ ਭਾਰਤੀ ਮਜ਼ਦੂਰ ਸੰਘ ਦੇ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਭਾਰੀ ਗੁਰਮੇਜ ਸਿੰਘ ਉਚੇਚੇ ਤੌਰ 'ਤੇ ਮੌਜੂਦ ਹੋਏ, ਜਿੱਥੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਿਆ ਗਿਆ ਅਤੇ ਇਸ ਦੇ ਹੱਲ ਲਈ ਚਰਚਾ ਕੀਤੀ ਗਈ | ਇਸ ਮੌਕੇ ਨਗਰ ਪਾਲਿਕਾ ਕਰਮਚਾਰੀ ਯੂਨੀਅਨ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਪੰਜਾਬ ਚੰਡੀਗੜ੍ਹ ਨੇ ਨਗਰ ਨਿਗਮ ਵਿਖੇ ਡਰਾਈਵਰ ਯੂਨੀਅਨ ਦਾ ਗਠਨ ਕੀਤਾ | ਜਿੱਥੇ ਉਨ੍ਹਾਂ ਨੇ ਜਤਿੰਦਰ ਸਿੰਘ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟੀਮ ਵੀ ਚੁਣੀ ਗਈ, ਜਿਨ੍ਹਾਂ ਸਾਰਿਆਂ ਦਾ ਫੁੱਲਾਂ ਦਾ ਹਾਰ ਪਾ ਕੇ ਮੁਲਾਜ਼ਮਾਂ ਵਲੋਂ ਸਨਮਾਨ ਕੀਤਾ ਗਿਆ ਤੇ ਜਤਿੰਦਰ ਸਿੰਘ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਭਾਰਤੀ ਮਜ਼ਦੂਰ ਸੰਘ ਵਲੋਂ ਦਿੱਤੀ ਗਈ ਹੈ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਆਪਣੇ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਅਧਿਕਾਰੀਆਂ ਅਤੇ ਯੂਨੀਅਨ ਨਾਲ ਮਿਲ ਕੇ ਹੱਲ ਕਰਾਵਾਂਗਾ | ਇਸ ਮੌਕੇ ਅਧਿਕਾਰੀ ਸੁਮਨ ਨੇ ਕਿਹਾ ਸਾਨੂੰ ਖ਼ੁਸ਼ੀ ਹੈ ਕਿ ਅੱਜ ਇਨ੍ਹਾਂ ਵੱਡਾ ਇਕੱਠ ਜਤਿੰਦਰ ਸਿੰਘ ਦੀ ਅਗਵਾਈ ਹੇਠ ਸਾਡੇ ਨਾਲ ਜੁੜਿਆ ਹੈ | ਅਸੀਂ ਇਨ੍ਹਾਂ ਨੂੰ ਵਿਸ਼ਵਾਸ ਦਿਲਾਉਂਦੇ ਹਾਂ ਕਿ ਅਸੀਂ ਇਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਮੁਸ਼ਕਿਲਾਂ ਸਮੇਂ ਇਨ੍ਹਾਂ ਦੇ ਨਾਲ ਖੜੇ ਹੋ ਕੇ ਇਨ੍ਹਾਂ ਨੂੰ ਇਨ੍ਹਾਂ ਦੇ ਬਣਦੇ ਹੱਕ ਦਿਲਾਵਾਂਗੇ | ਇਸ ਮੌਕੇ ਨਵ ਗਠਨ ਡਰਾਈਵਰ ਯੂਨੀਅਨ ਦੇ ਉਪ ਪ੍ਰਧਾਨ ਵਿਜੇ, ਚੇਅਰਮੈਨ ਰਮੇਸ਼ ਲੰਬੜ, ਉਪ ਚੇਅਰਮੈਨ ਕਾਕਾ ਬੱਬੀ, ਸੈਕਟਰੀ ਰਾਜ ਕੁਮਾਰ, ਕੈਸ਼ੀਅਰ ਅਨਿਲ, ਜੋਇੰਟ ਸੈਕਟਰੀ ਕਸ਼ਮੀਰਾ, ਜਨਰਲ ਸੈਕਟਰੀ ਅਰਜੁਨ, ਪ੍ਰੈਸ ਸਕੱਤਰ ਅਮਨ ਅਤੇ ਕਮੇਟੀ ਮੈਂਬਰ ਦੇ ਰੂਪ ਵਿਚ ਬੰਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ |