ਪਠਾਨਕੋਟ, 26 ਸਤੰਬਰ (ਸੰਧੂ)-ਸ੍ਰੀ ਰਾਮ ਕਲਾ ਮੰਚ ਪਠਾਨਕੋਟ ਪ੍ਰਧਾਨ ਜਸਵੀਰ ਸਿੰਘ ਅਤੇ ਡਾਇਰੈਕਟਰ ਪੰਕਜ ਚੌਧਰੀ ਦੀ ਪ੍ਰਧਾਨਗੀ ਹੇਠ ਸੰੁਦਰ ਨਗਰ ਪਠਾਨਕੋਟ ਦੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਚ ਸ਼ਰਧਾ ਤੇ ਖ਼ੁਸ਼ੀ ਨਾਲ ਰਾਮ-ਲੀਲ੍ਹਾ ਦਾ ਆਯੋਜਨ ਕਰ ਰਿਹਾ ਹੈ | ਚੌਥੀ ਰਾਤ ਨੂੰ ਅਹਿਲਿਆ ਦੇ ਬਚਾਅ ਤੇ ਸੀਤਾ ਦੇ ਸਵੈਂਵਰ ਦੇ ਮਨਮੋਹਕ ਦਿ੍ਸ਼ਾਂ ਨੇ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਦੀ ਸ਼ਰਧਾ ਨੂੰ ਇੰਨ੍ਹਾ ਜਗਾ ਦਿੱਤਾ ਕਿ ਪੂਰਾ ਪੰਡਾਲ 'ਜੈ ਸ਼੍ਰੀ ਰਾਮ' ਦੇ ਨਾਅਰਿਆਂ ਨਾਲ ਗੂੰਜ ਉੱਠਿਆ | ਪਤੀ-ਪਤਨੀ (ਰਾਹੁਲ ਤੇ ਸਿਮਰਨ) ਦੁਆਰਾ ਨਿਭਾਇਆ ਗਿਆ ਸੀਤਾ ਸਵੈਂਵਰ ਇਕ ਮੁੱਖ ਆਕਰਸ਼ਨ ਸੀ | ਸਵੈਂਵਰ ਤੋਂ ਬਾਅਦ ਦਰਸ਼ਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮੰਚ ਦੇ ਸਰਪ੍ਰਸਤ ਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮਾਇਣ ਦੇ ਹੋਰ ਪਾਤਰਾਂ ਦੇ ਨਾਲ ਅਹਿਲਿਆ ਦਾ ਬਚਾਅ ਅੱਜ ਦੀ ਪੀੜ੍ਹੀ ਲਈ ਇਕ ਪ੍ਰੇਰਨਾ ਹੈ, ਕਿਉਂਕਿ ਭਗਵਾਨ ਸ੍ਰੀ ਰਾਮ ਦੁਆਰਾ ਅਹਿਲਿਆ ਦੇ ਬਚਾਅ ਦੇ ਵਰਣਨ ਵਿਚ 'ਉਡੀਕ' ਸ਼ਬਦ ਬਹੁਤ ਮਹੱਤਵ ਰੱਖਦਾ ਹੈ | ਇਸ ਮੌਕੇ ਖ਼ਜ਼ਾਨਚੀ ਰਾਜੀਵ ਚੌਧਰੀ, ਸਾਹਿਲ ਚੌਧਰੀ, ਵਿਸ਼ੂ, ਸ਼ੇਖਰ ਚੌਧਰੀ, ਰਮਨ ਡੋਗਰਾ, ਮਨੋਹਰ ਲਾਲ ਸਭਾ, ਨਰਿੰਦਰ ਕੁਮਾਰ, ਰਾਹੁਲ ਵਰਮਾ, ਰਾਕੇਸ਼ ਸ਼ਰਮਾ, ਕਰਨਪ੍ਰੀਤ ਲਵਲੀ, ਲਾਲੀ ਆਦਿ ਹਾਜ਼ਰ ਸਨ |