ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਡਾਇਰੈਕਟਰ (ਐਸ. ਸੀ. ਈ. ਆਰ. ਟੀ.) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਰਾਜੇਸ਼ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਡਾ. ਤਾਜ ਸਿੰਘ ਦੀ ਰਹਿਨੁਮਾਈ ਅਧੀਨ ਸਰਕਾਰੀ ਸੀ: ਸੈ: ਸਕੂਲ ਨਾਜੋਚੱਕ ਵਿਖੇ ਅੰਗਰੇਜ਼ੀ ਸਮਾਜਿਕ ਸਿੱਖਿਆ ਆਰਟਸ ਗਰੁੱਪ ਵਿਸ਼ਾ ਮੇਲਾ ਕਰਵਾਇਆ | ਇਹ ਮੇਲਾ ਸਕੂਲ ਦੇ ਯੋਗ ਅਧਿਆਪਕਾ ਜਸਵਿੰਦਰ ਕੌਰ, ਆਕਾਸ਼ਦੀਪ, ਨੀਰਜ ਸੈਣੀ, ਅਨੀਤਾ, ਰੇਖਾ ਸ਼ਿਵਾਨੀ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਆਯੋਜਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਤਾਜ ਸਿੰਘ ਵਲੋਂ ਵਿਦਿਆਰਥੀਆਂ ਦੇ ਬਣਾਏ ਮਾਡਲਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਤੇ ਮੈਟਿ੍ਕ ਤੱਕ ਦੇ ਵਿਸ਼ੇ ਅੰਗਰੇਜ਼ੀ ਰਾਜਨੀਤੀ ਸ਼ਾਸਤਰ ਇਤਿਹਾਸ, ਅਰਥਸ਼ਾਸਤਰ, ਸੋਸ਼ਲ ਸਾਇੰਸ ਆਦਿ ਵਿਸ਼ਿਆਂ ਦੀ ਮਹੱਤਤਾ ਸਮਝਾਈ ਗਈ | ਉਨ੍ਹਾਂ ਦੱਸਿਆ ਹਰ ਵਿਸ਼ੇ ਦਾ ਗਿਆਨ ਜੀਵਨ ਦੇ ਵੱਖ-ਵੱਖ ਪੜਾਵਾਂ 'ਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ, ਜੋ ਕਿ ਵਿਦਿਆਰਥੀ ਦੀ ਤਰੱਕੀ ਦਾ ਮੂਲ ਆਧਾਰ ਹਨ | ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਸਹਾਈ ਹੁੰਦੀਆਂ ਹਨ | ਵਿਦਿਆਰਥੀਆਂ ਨੇ ਇਸ ਮੇਲੇ ਵਿਚ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਵਿਨੋਦ ਕੁਮਾਰ, ਅਮਨਦੀਪ ਸਿੰਘ, ਸੱਤਪਾਲ, ਨੀਰਜ ਸੈਣੀ, ਵਿਜੈ ਸਲਾਰੀਆ, ਨੀਲਮ, ਜਯੋਤੀ, ਰੇਖਾ, ਆਕਾਸ਼ਦੀਪ ਅਤੇ ਹੋਰ ਅਧਿਆਪਕ ਹਾਜ਼ਰ ਸਨ |