23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਾਬਾ ਬੰਦਾ ਸਿੰਘ ਬਹਾਦੁਰ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦੁਰ ਗੁਰਦਾਸ ਨੰਗਲ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਤੇ ਹੋਰ | ਤਸਵੀਰ : ਸਵਰਨ ਸਿੰਘ <br/> 19-10-2025
ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕ ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਦਾ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਨੇ ਵਿਸੇਸ਼ ਸ਼ਰਧਾਲੂ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਢਾਡੀ ਸਵਰਾਜ ਸਿੰਘ ਰਾਜਾ, ਭਾਈ ਹਰਮੀਤ ਸਿੰਘ ਖੁੰਡੀ, ਪ੍ਰਚਾਰਕ ਜਗਰੂਪ ਸਿੰਘ ਕਲਿਆਣਪੁਰ ਅਤੇ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ਼ਹੀਦਾਂ ਸਿੰਘਾਂ ਦੇ ਅਸ਼ੀਰਵਾਦ ਸਦਕਾ ਹੀ ਉਨ੍ਹਾਂ ਨੂੰ ਇਕ ਵਰ ਫਿਰ ਤੋਂ ਬਲ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨਾਲ ਹੀ ਸਿੱਖ ਪੰਥ ਦੀ ਨੀਂਹ ਮਜ਼ਬੂਤ ਬੱਝੀ ਹੋਈ ਹੈ, ਜਿਸ ਨੂੰ ਵੱਡੇ-ਵੱਡੇ ਧਾੜਵੀ ਵੀ ਹਿਲਾ ਨਾ ਸਕੇ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿੱਖੀ ਦੇ ਅਮੀਰ ਵਿਰਸਾ ਨਾਲ ਜੁੜਨ ਅਤੇ ਸੰਭਾਲ ਕੇ ਰੱਖਣ | ਇਸ ਮੌਕੇ ਚੇਤਨ ਸਿੰਘ ਗੁਰਦੁਆਰਾ ਇੰਸਪੈਕਟਰ, ਸਤਨਾਮ ਸਿੰਘ ਰਿਆੜ ਮੈਨੇਜਰ ਸ੍ਰੀ ਦਰਬਾਰ ਸਹਿਬ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਸਤਨਾਮ ਸਿੰਘ ਗੋਸਲ ਮੈਨੇਜਰ ਡੇਰਾ ਬਾਬਾ ਨਾਨਕ, ਸਰਬਜੀਤ ਸਿੰਘ ਮੈਨੇਜਰ ਸ੍ਰੀ ਬਾਰਠ ਸਾਹਿਬ, ਬਾਬਾ ਨੱਥਾ ਸਿੰਘ ਸੰਧਵਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਆਗੂ ਕੁਲਬੀਰ ਸਿੰਘ ਰਿਆੜ, ਦਿਲਬਾਗ ਸਿੰਘ ਗੁਰਦਾਸ ਨੰਗਲ, ਚੈਂਚਲ ਸਿੰਘ ਡਿਪਟੀ ਮੈਨੇਜਰ, ਮੱਖਣ ਸਿੰਘ ਕਾਹਲੋਂ, ਮਨਜੀਤ ਸਿੰਘ ਬੰਦਿਆਂਵਾਲੀ, ਸਾਹਿਲਪ੍ਰੀਤ ਸਿੰਘ ਲੰਗਾਹ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮ 25 ਤੋਂ ਆਰੰਭ ਹੋਣਗੇ : ਹਲਕਾ ਇੰਚਾਰਜ ਪੰਨੂੰ ਅਗਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ ਵਲੋਂ ਉਤਸ਼ਾਹ ਨਾਲ ਮਨਾਈ ਦੀਵਾਲੀ <br/>
Ad Position 24