ਗੁਰਦਾਸਪੁਰ, 18 ਅਕਤੂਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ. ਏ. ਵੀ. ਪਬਲਿਕ ਸਕੂਲ ਗੁਰਦਾਸਪੁਰ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਉਤਸ਼ਾਹ ਮਨਾਇਆ | ਇਸ ਮੌਕੇ ਬੱਚਿਆਂ ਨੇ ਨਾਚ, ਸੰਗੀਤ ਤੇ ਸ਼ਰਧਾ ਰਾਹੀਂ ਭਗਵਾਨ ਰਾਮ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ | ਸਕੂਲ ਨੇ ਦੀਵੇ ਬਣਾਉਣ, ਰੰਗੋਲੀ ਬਣਾਉਣ ਤੇ ਤੋਰਨ ਬਣਾਉਣ ਦੇ ਮੁਕਾਬਲੇ ਕਰਵਾਏ, ਜਿਸ 'ਚ ਉਨ੍ਹਾਂ ਦੀ ਰਚਨਾਤਮਿਕ ਪ੍ਰਤਿਭਾ ਤੇ ਸੁਹਜ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਨੇ ਮਿੱਟੀ ਦੇ ਦੀਵਿਆਂ ਨੂੰ ਜੀਵੰਤ ਰੰਗਾਂ, ਚਮਕਦਾਰ ਚਮਕ ਅਤੇ ਸੁੰਦਰ ਡਿਜ਼ਾਈਨਾਂ ਨਾਲ ਸਜਾਇਆ | ਪਿ੍ੰਸੀਪਲ ਰਾਜੀਵ ਭਾਰਤੀ ਨੇ ਸਵਾਮੀ ਦਯਾਨੰਦ ਸਰਸਵਤੀ ਦੇ ਨਿਰਵਾਣ ਦਿਵਸ 'ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਆਪਣੇ ਜੀਵਨ ਦੌਰਾਨ ਸਵਾਮੀ ਦਯਾਨੰਦ ਸਰਸਵਤੀ ਨੇ ਸਾਨੂੰ ਸੱਚ, ਸਮਾਜ ਸੁਧਾਰ ਤੇ ਸਿੱਖਿਆ ਦੇ ਪ੍ਰਸਾਰ ਦੇ ਮਾਰਗ 'ਤੇ ਚੱਲਣ ਦਾ ਅਨਮੋਲ ਸੰਦੇਸ਼ ਦਿੱਤਾ | ਸਕੂਲ ਕੈਂਪਸ ਵਿਚ ਰੌਸ਼ਨੀ, ਖ਼ੁਸ਼ੀ ਤੇ ਵਿਸ਼ਵਾਸ ਦਾ ਮਾਹੌਲ ਫੈਲ ਗਿਆ | ਅੰਤ 'ਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ 'ਜੈ ਆਰਿਆ ਸਮਾਜ' ਦੇ ਨਾਅਰੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਅਤੇ ਅੰਤ 'ਚ ਪਿ੍ੰਸੀਪਲ ਰਾਜੀਵ ਭਾਰਤੀ ਨੇ ਇਸ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਸਾਰੇ ਸ਼ਹਿਰ ਵਾਸੀਆਂ, ਅਧਿਆਪਕਾਂ, ਬੱਚਿਆਂ, ਮਾਪਿਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ |