ਪਠਾਨਕੋਟ 1 ਨਵੰਬਰ (ਵਿਨੋਦ)- ਪਠਾਨਕੋਟ ਵਿਖੇ ਇਕ ਵਿਦਿਆਰਥਣ ਵਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਬੇਸੁੱਧ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਫ਼ਿਲਹਾਲ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਅਜੇ ਕੁਝ ਨਹੀਂ ਦੱਸਿਆ ਹੈ | ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥਣ ਹੈ ਤੇ ਸਕੂਲ ਤੋਂ ਹੀ ਕੋਈ ਗੱਲ ਹੋਈ ਹੈ ਜਿਸ ਦੇ ਚੱਲਦੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ | ਇਸ ਸੰਬੰਧੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ: ਸੁਨੀਲ ਚੰਦ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਦੇ ਕਰੀਬ ਸਿਵਲ ਹਸਪਤਾਲ ਇਹ ਕੇਸ ਆਇਆ ਹੈ, ਜਿਸ ਨੂੰ ਈ.ਐਮ.ਓ. ਤੇ ਸਪੈਸ਼ਲ ਡਾਕਟਰ ਵਲੋਂ ਚੈੱਕ ਕੀਤਾ ਗਿਆ ਹੈ, ਜਿਸ ਦੀ ਹਾਲਤ ਹੁਣ ਠੀਕ ਹੈ ਤੇ ਇਕ-ਦੋ ਦਿਨ ਵਿਚ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ |