ਘੁਮਾਣ, 2 ਨਵੰਬਰ (ਬੰਮਰਾਹ)-ਸ੍ਰੀ ਹਰਗੋਬਿੰਦਪੁਰ ਤੋਂ ਮਹਿਤਾ ਰੋਡ 'ਤੇ ਸਥਿਤ ਘੁਮਾਣ ਮੈਡੀਸਿਟੀ ਹਸਪਤਾਲ ਦੇ ਡਾਕਟਰ ਕਮਲਜੀਤ ਸਿੰਘ ਨਿਊਰੋ ਸਾਈਕੈਟਰਿਸਟ ਅਤੇ ਡਾਕਟਰ ਸੰਦੀਪ ਕਮਲ ਨਿਊਰੋ ਸੈਕਰੇਟਰਿਸਟ ਗੋਲਡ ਮੈਡਲਿਸਟ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਦੇ 755ਵੇਂ ਪ੍ਰਕਾਸ਼ ਦਿਹਾੜੇ 'ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਨੇ ਘੁਮਾਣ ਦੀ ਧਰਤੀ 'ਤੇ 20 ਸਾਲ ਦੇ ਕਰੀਬ ਭਗਤੀ ਕੀਤੀ | ਇਸ ਪਵਿੱਤਰ ਧਰਤੀ 'ਤੇ ਤਪੱਸਿਆ ਕਰ ਕੇ ਜਿੱਥੇ ਉਨ੍ਹਾਂ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ, ਉੱਥੇ ਨਾਲ ਹੀ ਗੁਰਬਾਣੀ ਦੀ ਰਚਨਾ ਕਰ ਕੇ ਸਮੁੱਚੀ ਮਾਨਵਤਾ ਲਈ ਸੰਦੇਸ਼ ਵੀ ਦਿੱਤਾ | ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਵਲੋਂ ਰਚੀ ਗਈ ਬਾਣੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰ ਕੇ ਭਗਤ ਨਾਮਦੇਵ ਜੀ ਨੂੰ ਬਹੁਤ ਵੱਡਾ ਤੇ ਅਹਿਮ ਸਥਾਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਪਾਵਨ ਦਿਹਾੜੇ 'ਤੇ ਘੁਮਾਣ ਮੈਡੀਸਿਟੀ ਹਸਪਤਾਲ ਦਾ ਸਮੁੱਚਾ ਸਟਾਫ ਦੇਸ਼-ਵਿਦੇਸ਼ਾਂ ਤੋਂ ਘੁਮਾਣ ਦੀ ਧਰਤੀ 'ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਹਾਰਦਿਕ ਜੀ ਆਇਆ ਕਹਿੰਦਾ ਹੈ |