16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰਮਨ ਬਹਿਲ ਵਲੋਂ ਕਿਰਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਗੁਰਦਾਸਪੁਰ, 2 ਨਵੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਅੱਜ ਵੱਡਾ ਉਪਰਾਲਾ ਕਰਦਿਆਂ ਕਮਾਲਪੁਰ ਅਫਗਾਨਾ ਨੇੜੇ ਕਿਰਨ ਨਾਲੇ ਦੀ ਸਫ਼ਾਈ ਵੱਡੀ ਕਰੇਨ ਨਾਲ ਸ਼ੁਰੂ ਕਰਵਾਈ ਗਈ ਹੈ | ਜਿਸ ਨਾਲ ਕਿਰਨ ਨਾਲੇ ਨਾਲ ਲੱਗਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਹੈ | ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਸਦਕਾ ਕਿਰਨ ਨਾਲੇ ਦੀ ਸਫ਼ਾਈ ਵੱਡੀ ਮਸ਼ੀਨ (ਪੋਕਲੇਨ) ਨਾਲ ਕਰਵਾਈ ਜਾ ਰਹੀ ਹੈ | ਕਮਾਲਪੁਰ ਅਫਗਾਨਾ ਤੋਂ ਸ਼ੁਰੂ ਹੋ ਕੇ ਹਰਦਾਨ ਤੱਕ ਸਫ਼ਾਈ ਕੀਤੀ ਜਾਵੇਗੀ | ਜਿਸ ਨਾਲ ਹਲਕੇ ਦੇ ਪਿੰਡਾਂ ਨੂੰ ਬਹੁਤ ਲਾਭ ਮਿਲੇਗਾ | ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਰਨ ਨਾਲੇ ਦੀ ਸਫ਼ਾਈ ਦਾ ਮੁੱਦਾ ਵੱਖ-ਵੱਖ ਪਲੇਟਫ਼ਾਰਮਾਂ 'ਤੇ ਉਠਾਇਆ ਗਿਆ ਸੀ, ਕਿਉਂਕਿ ਪਿੰਡਾਂ ਦੇ ਕਿਸਾਨਾਂ ਦਾ ਇਸ ਦੀ ਸਫ਼ਾਈ ਨਾ ਹੋਣ ਨਾਲ ਪਿਛਲੇ ਕਈ ਸਾਲਾਂ ਤੋਂ ਨੁਕਸਾਨ ਹੋਇਆ ਹੈ | ਪਰ ਉਨ੍ਹਾਂ ਵਲੋਂ ਲਗਾਤਾਰ ਕੀਤੇ ਯਤਨਾਂ ਸਦਕਾ ਕਿਰਨ ਨਾਲੇ ਦੀ ਸਫ਼ਾਈ ਹੋਣ ਨਾਲ ਹੁਣ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ | ਰਮਨ ਬਹਿਲ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਜਦੋਂ ਲਗਾਤਾਰ ਬਰਸਾਤਾਂ ਪਈਆਂ ਸਨ ਅਤੇ ਮਈ ਮਹੀਨੇ ਵਿਚ ਉਨ੍ਹਾਂ ਵਲੋਂ ਦੋ ਮਸ਼ੀਨਾਂ ਰਾਹੀਂ ਕਿਰਨ ਨਾਲੇ ਦੀ ਸਫ਼ਾਈ ਕਰਵਾਈ ਗਈ ਸੀ | ਪਰ ਹੁਣ ਇਸ ਵੱਡੀ ਮਸ਼ੀਨ ਨਾਲ ਕਿਰਨ ਨਾਲੇ ਦੀ ਸਫ਼ਾਈ ਹੋਣ ਨਾਲ ਪਿੱਛੋਂ ਆਉਣ ਵਾਲਾ ਪਾਣੀ ਸੁਖਾਲੇ ਢੰਗ ਨਾਲ ਅੱਗੇ ਜਾ ਸਕੇਗਾ | ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਦਿਨ ਰਾਤ ਯਤਨਸ਼ੀਲ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਗਈਆਂ ਹਨ | ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਵੱਡੇ ਫ਼ੈਸਲੇ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਕੰਸੋ ਕੌਰ ਭਾਗੋਵਾਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਰਮਨ ਬਹਿਲ ਵਲੋਂ ਕਿਰਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ
Ad Position 24