ਪਠਾਨਕੋਟ, 2 ਨਵੰਬਰ (ਸੰਧੂ)-ਯੁਵਾ ਜਾਗਰਨ ਮੰਚ ਵਲੋਂ ਸੈਣੀ ਸਭਾ ਮੀਰਪੁਰ ਕਾਲੋਨੀ ਵਿਖੇ ਅੰਸ਼ੁਲ ਸ਼ਰਮਾ ਅਤੇ ਵਿਕਾਸ ਦੱਤਾ ਦੀ ਪ੍ਰਧਾਨਗੀ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ | ਮੁੱਖ ਮਹਿਮਾਨਾਂ ਵਿਚ ਐਸ.ਕੇ. ਟੈਂਟ ਤੋਂ ਸੰਦੀਪ ਮਹਾਜਨ, ਅਰਵਿੰਦਰ ਪਾਲ ਸਿੰਘ ਬ੍ਰਹਮ, ਡਾ: ਐਮ.ਐਲ. ਅੱਤਰੀ, ਐਡਵੋਕੇਟ ਰਵਿੰਦਰ ਕੁਮਾਰ, ਡਾ: ਜੇ.ਸੀ. ਕੁੰਡਾ, ਸ੍ਰੀਜਲ ਗੁਪਤਾ, ਦੀਪੇਂਦਰ ਅਰੋੜਾ, ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਅਤੇ ਰਜਨੀਸ਼ ਮਹਾਜਨ ਸ਼ਾਮਿਲ ਸਨ | ਉਨ੍ਹਾਂ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ | ਕੈਂਪ ਵਿਚ ਲਗਪਗ 130 ਲੋਕਾਂ ਨੇ ਖ਼ੂਨਦਾਨ ਕੀਤਾ | ਯੁਵਾ ਜਾਗਰਨ ਮੰਚ ਨੇ ਦਾਨੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਖ਼ੂਨ ਦਾਨੀਆਂ ਨੂੰ ਸਨਮਾਨਿਤ ਕੀਤਾ | ਮਹਿਮਾਨਾਂ ਨੇ ਯੁਵਾ ਜਾਗਰਨ ਮੰਚ ਦੇ ਖ਼ੂਨਦਾਨ ਕੈਂਪ ਦੀ ਪ੍ਰਸ਼ੰਸਾ ਕੀਤੀ ਅਤੇ ਐਮਰਜੈਂਸੀ ਮਰੀਜ਼ਾਂ ਲਈ ਕਿਸੇ ਵੀ ਮੁਸ਼ਕਿਲ ਤੋਂ ਬਚਣ ਲਈ ਨਿਯਮਿਤ ਤੌਰ 'ਤੇ ਖ਼ੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ | ਵਿਕਾਸ ਦੱਤਾ ਅਤੇ ਅੰਸ਼ੁਲ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | 50 ਕਿੱਲੋਗ੍ਰਾਮ ਜਾਂ ਇਸ ਤੋਂ ਵੱਧ ਭਾਰ ਵਾਲੇ ਹਰ ਸਿਹਤਮੰਦ ਵਿਅਕਤੀ, 11 ਗ੍ਰਾਮ ਤੋਂ ਵੱਧ ਹੀਮੋਗਲੋਬਿਨ ਪੱਧਰ ਵਾਲਾ ਅਤੇ 18 ਤੋਂ 65 ਸਾਲ ਦੀ ਉਮਰ ਦੇ ਵਿਚਕਾਰ ਨੂੰ ਹਰ ਤਿੰਨ ਮਹੀਨਿਆਂ ਬਾਅਦ ਖ਼ੂਨਦਾਨ ਕਰਨਾ ਚਾਹੀਦਾ ਹੈ | ਉਨ੍ਹਾਂ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵੈਭਵ, ਬੌਬੀ, ਕਪਿਲ, ਰਜਤ, ਸੰਨੀ, ਜੀਤ, ਅਮਿਤ, ਲੱਕੀ, ਨੀਤੂ ਅਰੋੜਾ, ਦਵਿੰਦਰ ਮਲਹੋਤਰਾ, ਕਿ੍ਸ਼ਨ ਮੋਹਨ, ਮੁਨੀਸ਼ ਸਭਰਵਾਲ ਅਤੇ ਦੀਪਕ ਵਾਲੀਆ ਆਦਿ ਹਾਜ਼ਰ ਸਨ |