21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬੀ.ਐਮ.ਐਸ.ਐਮ. ਕਾਲਜ ਪੁਰਾਣਾ ਸ਼ਾਲਾ ਦੇ ਬੀ.ਐੱਡ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)- ਬੀ.ਐਮ.ਐਸ.ਐਮ. ਕਾਲਜ ਆਫ਼ ਐਜੂਕੇਸ਼ਨ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਦਾ ਗੁਰੂ ਨਗਰੀ ਅੰਮਿ੍ਤਸਰ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ ਜਿਸ ਦੀ ਅਗਵਾਈ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਤੇ ਐਮ.ਡੀ ਸੁਰਿੰਦਰ ਕੌਰ ਵਲੋਂ ਕੀਤੀ ਗਈ | ਇਸ ਮੌਕੇ ਬੀ.ਐੱਡ ਸਮੈਸਟਰ ਤੀਜੇ ਦੀਆਂ ਵਿਦਿਆਰਥਣਾਂ ਨੰੂ ਅੰਮਿ੍ਤਸਰ ਸਥਿਤ ਪਿੰਗਲਵਾੜਾ ਬਰਾਂਚ ਮਾਨਾਂਵਾਲਾ ਵਿਖੇ ਵੀ ਲਿਜਾਇਆ ਗਿਆ, ਜਿਥੇ ਪ੍ਰਬੰਧਕਾਂ ਵਲੋਂ ਵਿਦਿਆਰਥਣਾਂ ਨੰੂ ਬੇਸਹਾਰਾ ਬੱਚਿਆਂ ਦੀ ਦੇਖਭਾਲ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੰੂ ਸ੍ਰੀ ਦਰਬਾਰ ਸਾਹਿਬ ਲਿਜਾਇਆ ਗਿਆ ਜਿੱਥੇ ਉਨ੍ਹਾਂ ਡਿਜੀਟਲ ਮਿਊਜ਼ੀਅਮ ਵਿਚ ਜਾ ਕੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐਮ.ਐਸ.ਐਮ. ਗਰੁੱਪ ਬੇਟ ਇਲਾਕੇ ਦੇ ਵਿਦਿਆਰਥੀਆਂ ਨੰੂ ਉਚੇਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਸੈਸ਼ਨ 2025-26 ਲਈ ਈ.ਟੀ.ਟੀ., ਬੀ.ਐਸ.ਸੀ. ਨਰਸਿੰਗ, ਏ.ਐਨ.ਐਮ., ਜੀ.ਐਨ.ਐਮ ਦਾ ਦਾਖ਼ਲਾ ਚੱਲ ਰਿਹਾ ਹੈ, ਵਿਦਿਆਰਥੀ ਕਾਲਜ ਵਿਖੇ ਸਥਾਪਿਤ ਕੀਤੇ ਹੈਲਪ ਡੈਸਕ ਤੋਂ ਜਾਣਕਾਰੀ ਲੈ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ 7 ਨੂੰ -ਨਰਿੰਦਰ ਸ਼ਰਮਾ ਅਗਲੀ ਖ਼ਬਰ ਸੇਵਾ-ਮੁਕਤ ਐੱਸ.ਡੀ.ਓ. ਇੰਜ: ਭਜਨ ਸਿੰਘ ਨੂੰ ਬਲਾਕ ਸੰਮਤੀ ਮੈਂਬਰ ਬਣਾਉਣ ਦੀ ਸਰਪੰਚਾਂ ਨੇ ਕੀਤੀ ਹਮਾਇਤ
Ad Position 24