ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਪਠਾਨਕੋਟ ਤੋਂ ਅੰਮਿ੍ਤਸਰ ਜਾ ਰਹੀ ਰਾਵੀ ਐਕਸਪੈੱ੍ਰਸ ਰੇਲਗੱਡੀ ਨੰਬਰ 14634 ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਦੁਰਘਟਨਾ ਇਨ੍ਹੀਂ ਭਿਆਨਕ ਸੀ ਕਿ ਵਿਅਕਤੀ ਦੀ ਧੌਣ ਸਰੀਰ ਨਾਲੋਂ ਵੱਖ ਹੋ ਗਈ ਅਤੇ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ | ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਔਜਲਾ ਫਾਟਕ ਨੇੜੇ ਇਕ ਵਿਅਕਤੀ ਰਾਵੀ ਐਕਸਪੈੱ੍ਰਸ ਹੇਠਾਂ ਆ ਕੇ ਕੁਚਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਉਮਰ 50-55 ਸਾਲ ਦੇ ਕਰੀਬ ਲੱਗਦੀ ਹੈ ਅਤੇ ਉਸ ਨੇ ਨੀਲੀ ਸਫੈਦ ਚੈੱਕ ਕਮੀਜ਼ ਅਤੇ ਕਾਲੇ ਰੰਗ ਦੀ ਹੁੱਡੀ ਅਤੇ ਨੀਲਾ-ਲਾਲ ਪਜਾਮਾ ਪਹਿਨਿਆ ਹੋਇਆ ਹੈ ਪਰ ਮਿ੍ਤਕ ਿਅਵਕਤੀ ਦੀ ਪਹਿਚਾਣ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਲਈ ਲਾਸ਼ ਨੰੂ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ |