ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਅੱਜ ਦੁਸ਼ਹਿਰਾ ਕਮੇਟੀ ਤੁਗਲਵਾਲ ਦੀ ਮੀਟਿੰਗ ਸ: ਸੁਖਦੇਵ ਸਿੰਘ ਸੋਨੂੰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸ: ਕਸ਼ਮੀਰ ਸਿੰਘ ਰਿਆੜ ਯੂ.ਕੇ. ਨੂੰ ਸਰਬਸੰਮਤੀ ਨਾਲ ਦੁਸਹਿਰਾ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਸ: ਕਸ਼ਮੀਰ ਸਿੰਘ ਨੇ ਦੁਸਹਿਰਾ ਕਮੇਟੀ ਤੁਗਲਵਾਲ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ | ਉਨ੍ਹਾਂ ਕਮੇਟੀ ਨੂੰ ਇਹ ਭਰੋਸਾ ਦਿੱਤਾ ਗਿਆ ਆਉਣ ਵਾਲੇ ਸਾਲ ਵਿਚ ਉਹ ਦੁਸਹਿਰਾ ਕਮੇਟੀ ਦੀ ਹਰ ਸੰਭਵ ਮਾਲੀ ਮਦਦ ਕਰਨਗੇ | ਤੁਗਲਵਾਲ ਪਿੰਡ ਵਿਚ ਦੁਸਹਿਰਾ ਕਮੇਟੀ ਵੱਧ ਚੜ੍ਹ ਕੇ ਦੁਸਹਿਰੇ ਦੇ ਤਿਉਹਾਰ ਨੂੰ ਮਨਾਵੇ | ਉਨ੍ਹਾਂ ਕਿਹਾ ਕਿ ਦੁਸਹਿਰਾ ਕਮੇਟੀ ਵਲੋਂ ਜਿਹੜੀ ਵੀ ਸੇਵਾ ਉਨ੍ਹਾਂ ਨੂੰ ਲਗਾਈ ਜਾਵੇਗੀ, ਉਹ ਤਨ, ਮਨ, ਧਨ ਨਾਲ ਪੂਰੀ ਕਰਨਗੇ | ਉਨ੍ਹਾਂ ਦਾ ਪੂਰਾ ਪਰਿਵਾਰ ਇਸ ਕਮੇਟੀ ਦਾ ਸਾਥ ਦੇਵੇਗਾ | ਸਮੂਹ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਕਮੇਟੀ ਦੇ ਮੈਂਬਰ ਜਸਪਾਲ ਕਾਲੀਆ, ਸ਼ਿਵ ਨਰਾਇਣ ਮਿਸ਼ਰਾ ਪੰਡਿਤ, ਰਮਨ ਕੁਮਾਰ, ਕੇਵਲ ਕਿ੍ਸ਼ਨ, ਸੁਖਦੇਵ ਸਿੰਘ ਕਾਲਾ ਫ਼ੌਜੀ, ਬਲਰਾਜ ਸਿੰਘ, ਹਰਦਿਆਲ ਸਿੰਘ, ਸੁਰਜੀਤ ਸਿੰਘ ਕੋਕੂ, ਸੁਭਾਸ਼ ਚੰਦਰ, ਸੁਰਜੀਤ ਸਿੰਘ ਗਿੱਲ ਮੈਂਬਰ ਪੰਚਾਇਤ, ਮੰਨਾ ਯੂ.ਐੱਸ.ਏ., ਗੋਲਡੀ ਯੂ.ਐੱਸ.ਏ., ਪਰਮਿੰਦਰ ਸਿੰਘ ਅਤੇ ਪ੍ਰਗਟ ਸਿੰਘ ਯੂ.ਐੱਸ.ਏ. ਹਾਜ਼ਰ ਸਨ |