06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬ ਦੇ ਰਾਜਪਾਲ ਵਲੋਂ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਦੇ ਨਵੇਂ 11 ਲਾਈਫ਼ ਮੈਂਬਰਾਂ ਨੂੰ ਮਨਜ਼ੂਰੀ

Ad Position 21
No active advertisement
ਅਜੀਤ ਡੈਸਕ 23-11-2025
ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਰਾਜਪਾਲ ਪੰਜਾਬ ਵਲੋਂ ਸੂਬੇ ਦੇ 11 ਪ੍ਰਸਿੱਧ ਸਮਾਜ ਸੇਵੀਆਂ ਨੂੰ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਦੇ ਲਾਈਫ਼ ਮੈਂਬਰ ਵਜੋਂ ਮਨਜ਼ੂਰੀ ਦਿੱਤੀ ਗਈ ਹੈ | ਇਹ ਗੁਰਦਾਸਪੁਰ ਜ਼ਿਲ੍ਹੇ ਲਈ ਵੱਡੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ 11 ਚੁਣੇ ਹੋਏ ਮੈਂਬਰਾਂ ਵਿਚੋਂ 5 ਗੁਰਦਾਸਪੁਰ ਨਾਲ ਸਬੰਧਿਤ ਹਨ, ਜੋ ਕਿਸੇ ਵੀ ਇਕ ਜ਼ਿਲ੍ਹੇ ਤੋਂ ਸਭ ਤੋਂ ਵੱਧ ਪ੍ਰਤੀਨਿਧਤਾ ਹੈ | ਗੁਰਦਾਸਪੁਰ ਤੋਂ ਨਵੇਂ ਚੁਣੇ ਲਾਈਫ਼ ਮੈਂਬਰ ਵਿਚ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼, ਰੇਣੂ ਕੌਸ਼ਲ ਕਿਰਪਾ ਨਿਵਾਸ, ਅਮਰਿੰਦਰ ਸਿੰਘ ਚੀਮਾ ਚੇਅਰਮੈਨ ਚੀਮਾ ਪਬਲਿਕ ਸਕੂਲ ਕਿਸ਼ਨ ਕੋਟ, ਕਿ੍ਸ਼ਨਾ ਮੂਰਤੀ ਗਰਗ ਤੇ ਗੁਰਪ੍ਰੀਤ ਸਿੰਘ ਸੈਣੀ ਹਨ | ਜ਼ਿਲ੍ਹਾ ਚਾਈਲਡ ਵੈੱਲਫੇਅਰ ਕੌਂਸਲ ਗੁਰਦਾਸਪੁਰ ਦੇ ਆਨਰੇਰੀ ਸਕੱਤਰ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਜੋ 2004 ਤੋਂ ਲਾਈਫ਼ ਮੈਂਬਰ ਦੇ ਤੌਰ 'ਤੇ ਕੌਂਸਲ ਦੀ ਪ੍ਰਤੀਨਿਧਤਾ ਕਰ ਰਹੇ ਹਨ ਤੇ ਉਨ੍ਹਾਂ ਨਾਲ ਪਹਿਲਾਂ ਤੋਂ ਨਿਯੁਕਤ ਲਾਈਫ਼ ਮੈਂਬਰ ਜਿਨ੍ਹਾਂ ਵਿਚ ਦਿਲਬਾਗ ਸਿੰਘ ਚੀਮਾ, ਵੀਨਾ ਕੌਂਡਲ, ਸਰੋਜ ਬਾਲਾ, ਪੀ.ਐਸ. ਕਲਸੀ, ਕਰਨਪਾਲ ਸਿੰਘ ਚੀਮਾ ਐਡਵੋਕੇਟ, ਜਗਿੰਦਰ ਸਿੰਘ ਨਾਨੋਵਾਲੀਆ ਤੇ ਡਾ: ਕੇ.ਐੱਸ. ਬਾਜਵਾ ਨੇ ਵੀ ਇਨ੍ਹਾਂ ਪੰਜ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਨੂੰ ਦਿਲੋਂ ਵਧਾਈ ਦਿੱਤੀ | ਰੋਮੇਸ਼ ਮਹਾਜਨ ਨੇ ਰਾਜਪਾਲ ਦੀ ਅਗਵਾਈ ਹੇਠ ਬਣੀ ਕਮੇਟੀ ਦਾ ਧੰਨਵਾਦ ਕੀਤਾ ਜਿਸ ਨੇ ਇਨ੍ਹਾਂ ਸਨਮਾਨਿਤ ਵਿਅਕਤੀਆਂ ਦੀ ਸਮਾਜਿਕ ਸੇਵਾ ਤੇ ਨਿਸ਼ਠਾ ਦੀ ਕਦਰ ਕੀਤੀ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲਈ ਇਹ ਇਕ ਗੌਰਵਮਈ ਪਲ ਹੈ ਕਿ ਸਭ ਤੋਂ ਵੱਧ ਮੈਂਬਰ ਇਸ ਪ੍ਰਸਿੱਧ ਕੌਂਸਲ 'ਚ ਚੁਣੇ ਗਏ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵੇਂ ਮੈਂਬਰ ਬੱਚਿਆਂ ਦੀ ਭਲਾਈ ਲਈ ਚੱਲ ਰਹੀਆਂ ਪਹਿਲਕਦਮੀਆਂ ਵਿਚ ਨਵੀਂ ਊਰਜਾ, ਦਿ੍ਸ਼ਟੀ ਤੇ ਦਿਸ਼ਾ ਲੈ ਕੇ ਆਉਣਗੇ | ਉਨ੍ਹਾਂ ਡੀ.ਸੀ.ਡਬਲਿਊ.ਸੀ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ, ਖ਼ਾਸ ਤੌਰ 'ਤੇ ਬੱਚਿਆਂ ਦੀ ਭਲਾਈ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਲੋੜੀਂਦੇ ਫ਼ੰਡ ਇਕੱਠੇ ਕਰਨ ਵਿਚ ਦਿੱਤੇ ਯੋਗਦਾਨ ਲਈ ਵੀ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖਪਤਕਾਰ ਨੇ ਬਿਨਾਂ ਵਜ੍ਹਾ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦੇ ਬਿਜਲੀ ਮੁਲਾਜ਼ਮ ਉਪਰ ਲਗਾਏ ਦੋਸ਼ ਅਗਲੀ ਖ਼ਬਰ ਹੋਮਿਓਪੈਥਿਕ ਮੈਡੀਕਲ ਅਫ਼ਸਰਾਂ, ਡਿਸਪੈਂਸਰਾਂ ਦੇ ਨਾਲ 115 ਅਸਾਮੀਆਂ ਭਰਨ ਨੂੰ ਮਨਜ਼ੂਰੀ ਸ਼ਲਾਘਾਯੋਗ- ਡਾ: ਰਾਣਾ
Ad Position 24
No active advertisement