21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੈਪਟਨ ਗੁਰਬਚਨ ਸਲਾਰੀਆ ਵਰਗੇ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਸਦਕਾ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਹੈ- ਕੈਬਨਿਟ ਮੰਤਰੀ ਕਟਾਰੂਚੱਕ <br/>

Ad Position 21
No active advertisement
ਅਜੀਤ ਡੈਸਕ 06-12-2025
ਘਰੋਟਾ, 5 ਦਸੰਬਰ (ਸੰਜੀਵ ਗੁਪਤਾ)- ਆਜ਼ਾਦ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਜੇਤੂ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ 64ਵਾਂ ਸ਼ਹੀਦੀ ਦਿਨ ਪਿੰਡ ਜੰਗਲ ਦੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਭਰਜਾਈ ਅਵਧੇਸ਼ ਕੁਮਾਰੀ, ਭਤੀਜੇ ਭੁਪਿੰਦਰ ਸਿੰਘ ਅਤੇ ਮਹੇਸ਼ਵਰ ਸਿੰਘ, ਬੀ.ਐਸ.ਐਫ. ਦੀ 109 ਬਟਾਲੀਅਨ ਦੇ ਡਿਪਟੀ ਕਮਾਡੈਂਟ ਆਰ.ਕੇ. ਰਾਘਵ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸੇਵਾ-ਮੁਕਤ ਡਿਪਟੀ ਡੀ.ਈ.ਓ. ਰਾਜੇਸ਼ਵਰ ਸਲਾਰੀਆ, ਰਾਮ ਚੋਪੜਾ ਕਾਲਜ ਪਠਾਨਕੋਟ ਦੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ, ਰਕਤਵੀਰ ਠਾਕੁਰ, ਭੁਪਿੰਦਰ ਸਿੰਘ ਮੁੰਨਾ, ਸਟੇਟ ਐਵਾਰਡੀ ਲੈਕਚਰਾਰ ਸਿਧਾਰਥ ਚੰਦਰ, ਲੈਕਚਰਾਰ ਕੁਲਦੀਪ ਕੁਮਾਰ, ਸਮਾਜ ਸੇਵਕ ਡਾ: ਰਾਜਿੰਦਰ ਸ਼ਰਮਾ, ਪਿ੍ੰਸੀਪਲ ਪੰਕਜ ਮਹਾਜਨ, ਸ਼ਹੀਦ ਹਵਲਦਾਰ ਮਦਨ ਲਾਲ ਸ਼ਰਮਾ ਦੀ ਪਤਨੀ ਸੈਨਾ ਮੈਡਲ ਭਾਵਨਾ ਸ਼ਰਮਾ, ਸ਼ਹੀਦ ਸਿਪਾਹੀ ਕੁਲਦੀਪ ਕੁਮਾਰ ਦੇ ਪਿਤਾ ਬੰਤ ਰਾਮ, ਦੀਨਾਨਗਰ ਪੁਲਿਸ ਸਟੇਸ਼ਨ ਹਮਲੇ ਦੇ ਸ਼ਹੀਦ ਹੋਮ ਗਾਰਡ ਜਵਾਨ ਦੇਸ ਰਾਜ ਦੀ ਪਤਨੀ ਸੁਦੇਸ਼ ਕੁਮਾਰੀ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ | ਸਭ ਤੋਂ ਪਹਿਲਾਂ ਸ਼ਹੀਦ ਕੈਪਟਨ ਗੁਰਬਚਨ ਸਲਾਰੀਆ ਦੇ ਬੁੱਤ 'ਤੇ ਹਾਰ ਪਾ ਕੇ ਅਤੇ ਦੀਪ ਜਗਾਉਣ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਅੱਜ ਸਿਰਫ਼ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਵਰਗੇ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਕਾਰਨ ਹੀ ਬਰਕਰਾਰ ਹੈ, ਜਿਨ੍ਹਾਂ ਨੇ ਦੱਖਣੀ ਅਫ਼ਰੀਕਾ ਦੀ ਵਿਦੇਸ਼ੀ ਧਰਤੀ 'ਤੇ ਬਹਾਦਰੀ ਦਾ ਝੰਡਾ ਲਹਿਰਾਉਂਦੇ ਹੋਏ 40 ਦੁਸ਼ਮਣ ਵਿਦਰੋਹੀਆਂ ਨੂੰ ਮਾਰ ਕੇ ਇਤਿਹਾਸ ਰਚਿਆ | ਦੂਜੇ ਪਾਸੇ ਡਿਪਟੀ ਕਮਾਡੈਂਟ ਆਰ.ਕੇ. ਰਾਘਵ ਨੇ ਕਿਹਾ ਕਿ ਕੈਪਟਨ ਗੁਰਬਚਨ ਸਲਾਰੀਆ ਵਰਗੇ ਬਹਾਦਰ ਆਦਮੀ ਦੇਸ਼ ਦਾ ਮਾਣ ਹਨ ਤੇ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਦੇਸ਼ ਭਗਤੀ ਦੀ ਜੋ ਮਿਸਾਲ ਕਾਇਮ ਕੀਤੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਮੈਡਮ ਪੂਨਮ ਜਸਰੋਟੀਆ ਤੇ ਮੈਡਮ ਸ਼ਬਨਮ ਨੇ ਸਟੇਜ ਪ੍ਰਬੰਧਨ ਨੂੰ ਬਾਖ਼ੂਬੀ ਸੰਭਾਲਿਆ | ਇਸ ਮੌਕੇ ਬਲਾਕ ਹੈੱਡ ਬਲਜੀਤ ਸਿੰਘ, ਸਰਪੰਚ ਇੰਦਰਜੀਤ ਰਾਏ ਭੰਡਾਰੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੈਪਟਨ ਪਵਨ ਸਿੰਘ ਨੰਬਰਦਾਰ, ਪਿ੍ੰਸੀਪਲ ਬਲਬੀਰ ਸਲਾਰੀਆ, ਪ੍ਰਸ਼ੋਤਮ ਸਿੰਘ ਸਲਾਰੀਆ, ਲੈਕਚਰਾਰ ਗੁਲਸ਼ਨ ਕੁਮਾਰ, ਰਵਿੰਦਰ ਸਿੰਘ ਕੰਗ, ਸੁਭਾਸ਼ ਸਿੰਘ, ਰਾਜੀਵ ਮਹਾਜਨ, ਮੈਡਮ ਹਿਮਾਨੀ, ਸੋਫੀਆ, ਰਿਚਾ, ਨਿਸ਼ਾ, ਕੁਲਵਿੰਦਰ ਕੌਰ, ਨਰੇਸ਼ ਸਿੰਘ, ਸੌਰਭ ਕੁਮਾਰ, ਕੈਪਟਨ ਤਿਲਕ ਰਾਜ, ਬੇਬੀ ਰਾਣੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਦਾ ਅੱਡਾ ਬਣੀ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬਰਾਂਚ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਵਲੋਂ ਅੱਜ 'ਨਸ਼ਾ ਮੁਕਤ ਪੰਜਾਬ' ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ...
Ad Position 24