21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਦੀਆਂ ਰਿਹਰਸਲਾਂ 7, 11 ਤੇ 13 ਨੂੰ

Ad Position 21
No active advertisement
ਅਜੀਤ ਡੈਸਕ 06-12-2025
ਗੁਰਦਾਸਪੁਰ, 5 ਦਸੰਬਰ (ਚੱਕਰਾਜਾ)- ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 7 ਦਸੰਬਰ ਨੂੰ , ਦੂਸਰੀ ਰਿਹਰਸਲ 11 ਦਸੰਬਰ ਨੂੰ ਅਤੇ ਤੀਸਰੀ ਰਿਹਰਸਲ 13 ਦਸੰਬਰ 2025 ਨੂੰ ਕਰਵਾਈ ਜਾਵੇਗੀ | ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਬਲਾਕ ਦੀਨਾਨਗਰ ਦੀ ਰਿਹਰਸਲ ਸੈਂਟਰ ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ, ਬਲਾਕ ਦੋਰਾਂਗਲਾ ਦੀ ਰਿਹਰਸਲ ਸੈਂਟਰ ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ, ਬਲਾਕ ਗੁਰਦਾਸਪੁਰ ਦੀ ਰਿਹਰਸਲ ਸੈਂਟਰ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ/ ਮੈਰੀਟੋਰੀਅਸ ਸਕੂਲ ਗੁਰਦਾਸਪੁਰ (ਲੜਕਿਆਂ ਦਾ ਹੋਸਟਲ) ਗੁਰਦਾਸਪੁਰ ਵਿਖੇ, ਬਲਾਕ ਧਾਰੀਵਾਲ ਦੀ ਰਿਹਰਸਲ ਸੈਂਟਰ ਹਿੰਦੂ ਪੁੱਤਰੀ ਕਾਲਜ ਧਾਰੀਵਾਲ ਵਿਖੇ, ਬਲਾਕ ਕਾਹਨੂੰਵਾਨ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਾਹਨੂੰਵਾਨ ਵਿਖੇ, ਬਲਾਕ ਬਟਾਲਾ ਦੀ ਰਿਹਰਸਲ ਸੈਂਟਰ ਬੇਰਿੰਗ ਯੂਨੀਅਨ ਕਿ੍ਸਚੀਅਨ ਕਾਲਜ ਬਟਾਲਾ ਵਿਖੇ, ਬਲਾਕ ਕਾਦੀਆਂ ਦੀ ਰਿਹਰਸਲ ਸੈਂਟਰ ਡੀ.ਏ.ਵੀ. ਸ.ਸ.ਸ. ਕਾਦੀਆਂ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਦਾ ਰਿਹਰਸਲ ਸੈਂਟਰ ਬਾਬਾ ਨਾਮਦੇਵ (ਯੂਨੀਵਰਸਿਟੀ) ਕਾਲਜ ਕਿਸ਼ਨਕੋਟ (ਘੁਮਾਣ) ਵਿਖੇ, ਬਲਾਕ ਫ਼ਤਿਹਗੜ੍ਹ ਚੂੜ੍ਹੀਆਂ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਫ਼ਤਿਹਗੜ੍ਹ ਚੂੜੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਡੇਰਾ ਬਾਬਾ ਨਾਨਕ ਵਿਖੇ ਤੇ ਬਲਾਕ ਕਲਾਨੌਰ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਵਿਖੇ ਹੋਵੇਗੀ | ਉਨ੍ਹਾਂ ਨੇ ਕਿਹਾ ਡਿਪਟੀ ਕਮਿਸ਼ਨਰ- ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਇਨ੍ਹਾਂ ਚੋਣਾਂ ਨੂੰ ਪਾਰਦਰਸ਼ੀ, ਅਮਨ ਕਾਨੂੰਨ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਿ੍ਹਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਕਾਂਗਰਸ ਤੇ ਅਕਾਲੀ ਦਲ 'ਚ ਸੰਨ੍ਹ ਲਾਉਣ ਦਾ ਸਿਲਸਿਲਾ ਜਾਰੀ <br/> ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਪੇਕੇੇ ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ
Ad Position 24