20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਰੋਲੀ ਕਲਾਂ 'ਚ ਸਾਈਾ ਬਾਬਾ ਦੀ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਕਰਵਾਇਆ ਹਵਨ ਯੱਗ <br/>

Ad Position 21
No active advertisement
ਹਵਨ ਯੱਗ ਕਰਦੇ ਹੋਏ ਸ਼ਰਧਾਲੂ | ਤਸਵੀਰ: ਸੰਧੂ <br/> 08-12-2025
ਪਠਾਨਕੋਟ, 7 ਦਸੰਬਰ (ਸੰਧੂ)- ਸਾਈਾ ਬਾਬਾ ਦੀ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਸਾਈਾ ਭਗਤ ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਭਰੋਲੀ ਕਲਾਂ ਪਿੰਡ ਵਿਚ ਹਵਨ ਯੱਗ ਕਰਵਾਇਆ ਗਿਆ | ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਹਿੱਸਾ ਲਿਆ ਤੇ ਇਲਾਕੇ ਵਿਚ ਸ਼ਾਂਤੀ, ਖ਼ੁਸ਼ਹਾਲੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ | ਸੇਵਕ ਸਤੀਸ਼ ਕੁਮਾਰ ਨੇ ਦੱਸਿਆ ਕਿ ਮਹਿਲਾ ਸਮੂਹ ਵਲੋਂ ਸੋਮਵਾਰ ਸਵੇਰੇ 10 ਤੋਂ 12 ਵਜੇ ਤੱਕ ਇਕ ਸਤਿਸੰਗ ਕਰਵਾਇਆ ਜਾਵੇਗਾ | ਇਸ ਤੋਂ ਬਾਅਦ ਰਸਮੀ ਪੂਜਾ ਤੋਂ ਬਾਅਦ ਮੰਦਿਰ 'ਚ ਸਾਈਾ ਬਾਬਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ | ਸਥਾਪਨਾ ਤੋਂ ਬਾਅਦ ਭੰਡਾਰਾ ਵੀ ਕਰਵਾਇਆ ਜਾਵੇਗਾ | ਸਮਾਗਮ 'ਚ ਸੇਵਾ ਮੁਕਤ ਡਵੀਜ਼ਨਲ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ, ਰੇਖਾ ਰਾਣੀ, ਵਰੁਨ ਸਦਮਲ, ਸ਼ਿਵਾਨੀ, ਸੱਤਿਆ ਪ੍ਰਕਾਸ਼, ਦਲੀਪ ਕੌਰ, ਸਾਬਕਾ ਸਰਪੰਚ ਮਧੂ ਬਾਲਾ, ਆਸ਼ਾ ਰਾਣੀ, ਡਾ: ਪ੍ਰਬੋਧ ਚੰਦਰ, ਜਸਵਿੰਦਰ ਕੁਮਾਰ, ਸੀਮਾ, ਇੰਜੀ: ਸੋਮ ਰਾਜ ਤੇ ਕਮਲੇਸ਼ ਕੁਮਾਰੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਵਲੋਂ ਸੰਸਥਾਪਕ ਜਥੇਦਾਰ ਜਸਬੀਰ ਸਿੰਘ ਸੰਧੂ ਦੀ ਯਾਦ 'ਚ 9ਵਾਂ ਸਾਲ... ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ਲਾਘਾ
Ad Position 24