ਪਠਾਨਕੋਟ, 7 ਦਸੰਬਰ (ਸੰਧੂ)- ਸਵਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਵਲੋਂ ਸਭਾ ਦੇ ਸੰਸਥਾਪਕ ਸਵਰਗਵਾਸੀ ਜਥੇਦਾਰ ਜਸਬੀਰ ਸਿੰਘ ਸੰਧੂ ਦੀ 9ਵੀਂ ਸਾਲਾਨਾ ਮਿੱਠੀ ਯਾਦ 'ਚ ਸਭਾ ਦੇ ਕਾਰਜਕਾਰੀ ਪ੍ਰਧਾਨ ਜਨਮਜੀਤ ਸਿੰਘ ਤੇ ਚੇਅਰਮੈਨ ਹਰਸਿਮਰਨਜੀਤ ਸਿੰਘ ਦੀ ਦੇਖ-ਰੇਖ ਹੇਠ ਸਥਾਨਕ ਢਾਂਗੂ ਰੋਡ ਸਥਿਤ ਨੱਥੂ ਨਗਰ ਵਿਖੇ ਮੁਫ਼ਤ ਨਿਊਰੋ ਥੈਰੇਪੀ ਤੇ ਸਪੀਚ ਥੈਰੇਪੀ ਕੈਂਪ ਲਗਾਇਆ ਗਿਆ ਜਿਸ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਵਿਭੂਤੀ ਸ਼ਰਮਾ, ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਮੁੱਖ ਮਹਿਮਾਨ ਤੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਭਾ ਦੇ ਅਹੁਦੇਦਾਰਾਂ ਵਲੋਂ ਮਹਿਮਾਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਉਪਰੰਤ ਮਹਿਮਾਨਾਂ ਨੇ ਰਿਬਨ ਕੱਟ ਕੇ ਅਤੇ ਸ਼ਮਾ ਰੌਸ਼ਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ | ਕੈਂਪ 'ਚ ਨਿਊਰੋ ਥੈਰੇਪੀ ਮਾਹਿਰ ਡਾ: ਜਰਨੈਲ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ 85 ਮਰੀਜ਼ਾਂ ਦਾ ਨਿਊਰੋ ਥੈਰੇਪੀ ਵਿਧੀ ਨਾਲ ਇਲਾਜ ਕੀਤਾ ਗਿਆ | ਮੁੱਖ ਮਹਿਮਾਨ ਚੇਅਰਮੈਨ ਵਿਭੂਤੀ ਸ਼ਰਮਾ, ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ, ਮਨਪ੍ਰੀਤ ਸਿੰਘ ਸਾਹਨੀ ਤੇ ਸੁਰਿੰਦਰ ਸਿੰਘ ਕਨਵਰ ਮਿੰਟੂ ਨੇ ਸਭਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਤੇ ਜਥੇਦਾਰ ਜਸਬੀਰ ਸਿੰਘ ਸੰਧੂ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਵਿਚ ਲਗਾਇਆ ਤੇ ਅੱਜ ਸਭਾ ਦੇ ਮੈਂਬਰ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਦੇ ਹੋਏ ਲਗਾਤਾਰ ਸਮਾਜ ਸੇਵਾ ਲਈ ਕੰਮ ਕਰ ਰਹੇ ਹਨ | ਅੰਤ 'ਚ ਸਭਾ ਵਲੋਂ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਦੀਪਕ ਕੁਮਾਰ ਸੁਜਾਨਪੁਰ, ਮਨੀਸ਼ਾ ਬੱਗਾ, ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੂ, ਬਿ੍ਜ ਰਾਜ, ਵਿਸ਼ਾਲ ਕੁਮਾਰ, ਵਿਕਾਸ ਕੁਮਾਰ, ਆਕਾਸ਼, ਪਿ੍ਅੰਕਾ ਦੇਵੀ, ਰਜਨੀ ਬਾਲਾ, ਕੌਸ਼ਲ ਭਗਤ, ਰਜਨੀ ਦੇਵੀ, ਰੀਆ, ਅੰਜਲੀ ਸੈਣੀ, ਪਲਕ, ਜਾਨਵੀ, ਸ਼ੇਖਰ ਅਤੇ ਕੋਮਲ ਆਦਿ ਹਾਜ਼ਰ ਸਨ |