24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਗੁੱਡ ਟੱਚ-ਬੈਡ ਟੱਚ' 'ਤ ਕਾਉਂਸਲਿੰਗ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025
ਪਠਾਨਕੋਟ, 21 ਦਸੰਬਰ (ਸੰਧੂ)- ਬੱਚਿਆਂ ਵਿਚ ਸੁਰੱਖਿਆ ਜਾਗਰੂਕਤਾ ਵਧਾਉਣ ਲਈ ਇਨਰ ਵ੍ਹੀਲ ਕਲੱਬ ਪਠਾਨਕੋਟ ਨੇ ਕੇਂਦਰੀ ਵਿਦਿਆਲਿਆ ਨੰਬਰ-4 ਮਾਮੂਨ ਵਿਖੇ 'ਗੁੱਡ ਟੱਚ ਅਤੇ ਬੈਡ ਟੱਚ' 'ਤੇ ਇਕ ਵਿਸ਼ੇਸ਼ ਕਾਉਂਸਲਿੰਗ ਸੈਸ਼ਨ ਕਰਵਾਇਆ | ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਸਰੀਰਕ ਸੁਰੱਖਿਆ, ਸਵੈ-ਮਾਣ ਤੇ ਸਵੈ-ਰੱਖਿਆ ਬਾਰੇ ਸਿੱਖਿਅਤ ਕਰਨਾ ਸੀ | ਪ੍ਰੋਗਰਾਮ ਦੌਰਾਨ ਇਨਰਵ੍ਹੀਲ ਕਲੱਬ ਦੀ ਪ੍ਰਧਾਨ ਮੀਨਲ ਘਈ, ਪ੍ਰਾਚੀ ਕੋਹਲੀ, ਡਾ: ਨਿਧੀ ਪੁਰੀ ਤੇ ਨਿਧੀ ਮਹਾਜਨ ਨੇ ਸਰਲ ਤੇ ਸੌਖੀ ਭਾਸ਼ਾ ਵਿਚ ਚੰਗੀ ਛੋਹ ਤੇ ਮਾੜੀ ਛੋਹ ਵਿਚ ਅੰਤਰ ਸਮਝਾਇਆ | ਪ੍ਰੋਗਰਾਮ ਦੇ ਅੰਤ ਵਿਚ ਬੱਚਿਆਂ ਨੇ ਆਪਣੇ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਜਵਾਬ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਦੁਆਰਾ ਆਸਾਨੀ ਅਤੇ ਸੰਵੇਦਨਸ਼ੀਲਤਾ ਨਾਲ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕਾ ਸੀਮਾ ਦੇਵੀ ਨੂੰ ਦੂਜਿਆਂ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਇਕ ਵਾਰ ਸੋਚਣਾ ਚਾਹੀਦਾ ਹੈ- ਕਟਾਰੂਚੱਕ ਅਗਲੀ ਖ਼ਬਰ ਕੇਂਦਰੀ ਵਿਦਿਆਲਿਆ ਵਿਖੇ ਸੰਗਠਨ ਦਿਵਸ ਮਨਾਇਆ
Ad Position 24