ਤਾਰਾਗੜ੍ਹ, 21 ਦਸੰਬਰ (ਸੋਹਨ ਲਾਲ)- ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵਲੋਂ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ ਮਹੰਤ ਜਗਦੀਸ਼ ਦਾਸ ਦੀ ਰਹਿਨੁਮਾਈ ਹੇਠ ਆਰ.ਕੇ. ਰਿਸੋਰਟ ਕਾਨਵਾਂ ਵਿਖੇ ਕਰਵਾਇਆ ਗਿਆ ਸੀ ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਾਮਿਲ ਹੋ ਕੇ ਸਤਿਗੁਰੂ ਕਬੀਰ ਬਾਣੀ ਦਾ ਆਨੰਦ ਮਾਨਿਆ | ਇਸ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ ਵਿਚ ਧਾਰਮਿਕ ਸੰਤਾਂ ਵਲੋਂ ਸਤਿਗੁਰੂ ਕਬੀਰ ਦੀ ਬਾਣੀ ਦਾ ਸਿਮਰਨ ਕੀਤਾ ਗਿਆ ਹੈ ਤੇ ਲੋਕਾਂ ਨੂੰ ਸਤਿਗੁਰੂ ਕਬੀਰ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਦੀਨ-ਦਿਆਲ ਭਗਤ, ਅਸ਼ੋਕ ਭਗਤ, ਮਦਨ ਲਾਲ, ਰਜਿੰਦਰ ਅਤੇ ਹੋਰ ਹਾਜ਼ਰ ਸਨ |